ਬਿਊਰੋ, ਪ੍ਰਾਈਮ ਪੋਸਟ ਪੰਜਾਬ
ਤਲਵੰਡੀ ਸਾਬੋ : ਰਾਮਾ ਮੰਡੀ ਦੇ ਫਿਰੌਤੀ ਮਾਮਲੇ ‘ਚ ਲਾਰੈਂਸ ਬਿਸ਼ਨੋਈ ਨੂੰ ਸਖਤ ਸੁਰੱਖਿਆ ਹੇਠ ਤਲਵੰਡੀ ਸਾਬੋ ਦੇਮਾਨਯੋਗ ਅਜੇ ਮਿੱਤਲ ਐਡੀਸ਼ਨਲ ਸਿਵਲ ਜੱਜ ਦੀ ਅਦਾਲਤ ‘ਚ ਕੀਤਾ ਪੇਸ਼। 17 ਸਤੰਬਰ 2022 ਨੂੰ ਰਾਮਾ ਮੰਡੀ ਦੇ ਇੱਕ ਵਪਾਰੀ ਅੰਕਿਤ ਗਰਗ ਦੇ ਘਰ ਅੱਗੇ ਫਾਇਰਿੰਗ ਕਰਕੇ ਮੰਗੀ ਗਈ ਸੀ ਇੱਕ ਕਰੋੜ ਦੀ ਫਿਰੌਤੀ
ਐਸ.ਪੀ.ਗੁਰਬਿੰਦਰ ਸਿੰਘ ਸੰਘਾ ਤੇ ਰਾਮਾਂ ਥਾਣਾ ਮੁਖੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲਸ ਕੋਰਟ ਵਿੱਚ ਪੇਸ਼ ਕੀਤਾ ਗਿਆ l
ਇਸ ਦੀ ਪੁਸ਼ਟੀ ਬਠਿੰਡਾ ਦੇ ਐਸ ਐਸ ਪੀ ਨੇ ਕੀਤੀ ਅਤੇ ਐਸ ਐਸ ਪੀ ਨੇ ਦੱਸਿਆ ਕਿ ਅਸੀਂ ਕੇਂਦਰੀ ਜੇਲ੍ਹ ਤੋਂ ਗੈਗਸਟਰ ਲਾਰੈਂਸ ਬਿਸ਼ਨੋਈ ਨੂੰ ਪਰੋਡਕਸ਼ਨ ਵਰੰਟ ਤੇ ਲੈ ਕੇ ਆਏ ਹਾਂ ਅਤੇ ਕੂੜ ਦੇ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ

