Visitor : Visitor

ਦਿੱਲੀ ਕਿਸਾਨ-ਮਜ਼ਦੂਰ  ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ : ਐਡਵੋਕੇਟ ਉੱਡਤ

ਮੋਦੀ ਹਕੂਮਤ ਨੇ ਆਪਣੇ 9 ਸਾਲਾ ਦੇ ਕਾਰਜਕਾਲ ਦੌਰਾਨ ਕਿਰਤੀ ਵਰਗ ਦਾ ਘਾਣ ਕੀਤਾ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 1 ਮਾਰਚ 2023 :  ਅੱਜ ਤੋਂ 9 ਸਾਲ ਪਹਿਲਾਂ  ਭਾਰਤੀਆਂ ਨੂੰ  ਅੱਛੇ ਦਿਨਾ  ਦੇ ਖੂਬਸੂਰਤ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਨੇ ਕਿਰਤੀ ਵਰਗ ਦਾ ਸੱਭ ਤੋ ਵੱਧ ਘਾਣ ਕੀਤਾ ਤੇ ਮੋਦੀ…

ਮੋਦੀ ਹਕੂਮਤ ਨੇ ਆਪਣੇ 9 ਸਾਲਾ ਦੇ ਕਾਰਜਕਾਲ ਦੌਰਾਨ ਕਿਰਤੀ ਵਰਗ ਦਾ ਘਾਣ ਕੀਤਾ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 1 ਮਾਰਚ 2023 :  ਅੱਜ ਤੋਂ 9 ਸਾਲ ਪਹਿਲਾਂ  ਭਾਰਤੀਆਂ ਨੂੰ  ਅੱਛੇ ਦਿਨਾ  ਦੇ ਖੂਬਸੂਰਤ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਨੇ ਕਿਰਤੀ ਵਰਗ ਦਾ ਸੱਭ ਤੋ ਵੱਧ ਘਾਣ ਕੀਤਾ ਤੇ ਮੋਦੀ ਸਰਕਾਰ ਦੀਆ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਸਦਕਾ ਗਰੀਬੀ ਅਮੀਰੀ ਵਿਚਲੀ ਖਾਈ ਸਭ ਹੱਦਾਂ ਬੰਨੇ ਪਾਰ ਕਰ ਗਈ l ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਸਾ ਦੇ ਪਿੰਡ ਰੱਲਾ ਤੇ ਖਿਆਲਾ ਵਿਖੇ ਜਨਤਕ ਮੀਟਿੰਗਾਂ ਦੌਰਾਨ  ਕਰਦਿਆਂ  ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ)   ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ l

ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੂੰ ਵੰਗਾਰਨ  ਲਈ ਕੀਤੀ ਜਾ ਰਹੀ 5 ਅਪ੍ਰੈਲ ਦੀ ਮਜਦੂਰ ਕਿਸਾਨ ਦਿੱਲੀ ਰੈਲੀ ਇਤਿਹਾਸਕ ਤੇ ਲਾਮਿਸਾਲ ਹੋਵੇਗੀ ਤੇ ਮੋਦੀ ਸਰਕਾਰ ਦੀਆਂ ਜੜ੍ਹਾ ਹਲਾ ਕੇ ਰੱਖ ਦੇਵੇਗੀ  । ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਗਰੀਬ ਜਨਤਾ ਦਾ ਜੀਵਨ ਜਿਊਣਾ ਦੁੱਭਰ ਕੀਤਾ ਹੋਇਆ ਤੇ ਮੋਦੀ ਸਰਕਾਰ ਪੂੰਜੀਪਤੀਆਂ ਨੂੰ ਲਾਹਾ ਦੇ ਕੇ ਗਰੀਬਾ ਤੇ ਟੈਕਸ ਲਗਾ ਰਹੀ ਹੈ l ਮੋਦੀ ਸਰਕਾਰ ਅੰਗਰੇਜਾਂ ਤੋਂ ਬਾਅਦ ਪਹਿਲੀ ਸਰਕਾਰ ਹੈ , ਜਿਸ ਨੇ ਖਾਣ ਵਾਲੇ ਆਟੇ , ਲੂਣ ਤੇ ਵੀ ਟੈਕਸ ਲਗਾ ਦਿੱਤਾ ।

 ਇਸ ਮੌਕੇ ਤੇ ਹੋਰਨਾਂ ਤੋ ਇਲਾਵਾ  ਸੀਟੂ ਆਗੂ ਕਾਲਾ ਖਾਂ ਭੰਮੇ , ਗੁਰਜਿੰਦਰ ਸਿੰਘ ਜੋਗਾ , ਗਿਆਨ ਸਿੰਘ ਮੌਜੋ , ਮੱਖਣ ਸਿੰਘ ਰਾਮਾਨੰਦੀ , ਗੁਰਦਰਸਨ ਸਿੰਘ ਚਕੇਰੀਆ , ਬਚਿੱਤਰ ਰੱਲਾ , ਚਰਨਾਂ ਸਿੰਘ ਖਿਆਲਾ , ਮਿੱਠੂ ਸਿੰਘ ਖਿਆਲਾ ਤੇ ਕਰਨੈਲ ਸਿੰਘ ਖਿਆਲਾ ਆਦਿ ਵੀ ਹਾਜਰ ਸਨ ।

Leave a Reply

Your email address will not be published. Required fields are marked *

Visitor : Visitor