Visitor : Visitor

ਭਾਰਤੀ ਸਟੇਟ ਬੈਂਕ ਦੇ ਖੇਤਰੀ ਵਪਾਰ ਦਫਤਰ ਨੇ ਬਦਲੀ ਆਂਗਣਵਾੜੀ ਸੈਂਟਰ ਦੀ ਨੁਹਾਰ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 1 ਮਾਰਚ 2023  : ਭਾਰਤੀ ਸਟੇਟ ਬੈਂਕ ਦੇ ਰੀਜ਼ਨਲ ਵਪਾਰ ਦਫਤਰ, ਬਠਿੰਡਾ ਵੱਲੋ ‘ਕਾਰਪੋਰੇਟ ਸ਼ੋਸਲ ਰਿਸਪੋਨਸੀਬਲਿਟੀ’ (ਸੀ.ਐਸ.ਆਰ) ਦੀ ਯੋਜਨਾ ਤਹਿਤ ਮਾਨਸਾ ਦੇ ਨਾਲ ਲੱਗਦੇ ਪਿੰਡ ਜਵਾਹਰਕੇ ਵਿੱਚ ਛੋਟੇ ਬੱਚਿਆਂ ਲਈ ਬਣੇ ਆਂਗਣਵਾੜੀ ਸੈਂਟਰ ਨੂੰ ਨਵੀਂ ਦਿਖ ਦਿੱਤੀ ਗਈ ਹੈ, ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 1 ਮਾਰਚ 2023  : ਭਾਰਤੀ ਸਟੇਟ ਬੈਂਕ ਦੇ ਰੀਜ਼ਨਲ ਵਪਾਰ ਦਫਤਰ, ਬਠਿੰਡਾ ਵੱਲੋ ‘ਕਾਰਪੋਰੇਟ ਸ਼ੋਸਲ ਰਿਸਪੋਨਸੀਬਲਿਟੀ’ (ਸੀ.ਐਸ.ਆਰ) ਦੀ ਯੋਜਨਾ ਤਹਿਤ ਮਾਨਸਾ ਦੇ ਨਾਲ ਲੱਗਦੇ ਪਿੰਡ ਜਵਾਹਰਕੇ ਵਿੱਚ ਛੋਟੇ ਬੱਚਿਆਂ ਲਈ ਬਣੇ ਆਂਗਣਵਾੜੀ ਸੈਂਟਰ ਨੂੰ ਨਵੀਂ ਦਿਖ ਦਿੱਤੀ ਗਈ ਹੈ, ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ ਨੇ ਕੀਤਾ।

ਰੀਜਨਲ ਮੈਨੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਬੈਂਕ ਵੱਲੋ ਆਂਗਣਵਾੜੀ ਸੈਂਟਰ ਦੇ ਕਮਰੇ ਦੀ ਰਿਪੇਅਰ ਕਰਵਾ ਕੇ ਇਸ ਨੂੰ ਨਵੀਂ ਦਿਖ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੈਂਕ ਵੱਲੋਂ ਛੋਟੇ ਬੱਚਿਆਂ ਦੇ ਬੈਠਣ ਲਈ ਕੁਰਸੀਆਂ ਤੋ ਇਲਾਵਾ ਪੱਖੇ ਅਤੇ ਖਿਡੌਣੇ ਵੀ ਭੇਂਟ ਕੀਤੇ ਗਏ।

Leave a Reply

Your email address will not be published. Required fields are marked *

Visitor : Visitor