ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਫਰਵਰੀ 2023 : ਅਣਅਧਿਕਾਰਤ ਕਲੋਨੀਆਂ ਦੇ ਅਧਾਰ ਤੇ ਜੱਦੀ ਕਿਸਾਨਾਂ ਤੇ ਦਰਜ ਪਰਚੇ ਖਾਰਜ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਮਾਨਸਾ ਅਤੇ ਐਸ.ਐਸ.ਪੀ. ਮਾਨਸਾ ਨੂੰ ‘ਮਾਨਸਾ ਬਚਾਓ ਸੰਘਰਸ਼ ਕਮੇਟੀ’ ਦਾ ਵਫਦ ਮਿਲਿਆ l ਮਿਲਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਗਿਆ l ਇਹ ਕਲੋਨੀਆਂ ਵਿੱਚ ਸੀਵਰੇਜ, ਬਿਜਲੀ ਸਪਲਾਈ, ਸੜਕਾਂ ਅਤੇ ਨਕਸ਼ੇ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਪਾਸ ਹੋਏ ਹਨ। ਇਹ ਵੀ ਦੱਸਿਆ ਗਿਆ ਕਿ ਜੇਕਰ ਇਸ ਤਰ੍ਹਾਂ ਇਹਨਾਂ ਕਲੋਨੀਆਂ ਦੇ ਅਣ ਅਧਿਕਾਰਤ ਐਲਾਨਿਆਂ ਗਿਆ ਜੇਕਰ ਇਸ ਤਰ੍ਹਾਂ ਕੀਤਾ ਗਿਆ ਤਾਂ ਮਾਨਸਾ ਦੇ 70% ਵਸੋਂ ਹਿੱਸਾ ਅਣ ਅਧਿਕਾਰਤ ਹੋ ਜਾਵੇਗਾ। ਇਸ ਤੋਂ ਇਲਾਵਾ ਵਫਦ ਵੱਲੋਂ ਦੱਸਿਆ ਗਿਆ ਕਿ ਪ੍ਰਸ਼ਾਸਨ ਇਹਨਾਂ ਕਲੋਨੀਆਂ ਦੇ ਸੀਵਰੇਜ, ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਨਾ ਕੱਟੇ l ਜਿਸ ਤੇ ਡਿਪਟੀ ਕਮਿਸ਼ਨਰ ਮਾਨਸਾ ਨੇ ਇਹਨਾਂ ਕਲੋਨੀਆਂ ਦੇ ਮਾਮਲੇ ਵਿੱਚ ਸਾਰੀ ਫਾਈਲ ਨੂੰ ਆਪਣੇ ਕੋਲ ਕੁਝ ਦਿਨਾਂ ਵਿੱਚ ਆਪਣੇ ਕੋਲ ਮੰਗਵਾ ਕੇ ਤੱਥਾਂ ਦੇ ਅਧਾਰ ਤੇ ਪੁਨਰ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਫਾਈਲ ਆਉਂਣ ਤੇ ਮਾਨਸਾ ਬਚਾਓ ਸੰਘਰਸ਼ ਕਮੇਟੀ ਨੂੰ ਦੁਬਾਰਾ ਬੁਲਾਇਆ ਜਾਵੇਗਾ ਅਤੇ ਸਾਰੇ ਪਹਿਲੂਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਅੱਜ ਹੀ ਮਾਨਸਾ ਬਚਾਓ ਸੰਘਰਸ਼ ਕਮੇਟੀ ਦਾ ਵਫਦ ਐਸ.ਐਸ.ਪੀ. ਨਾਨਕ ਸਿੰਘ ਨੂੰ ਮਿਲਿਆ, ਐਸ.ਐਸ.ਪੀ. ਵੱਲੋਂ ਵੀ ਮਾਨਸਾ ਬਚਾਓ ਸੰਘਰਸ਼ ਕਮੇਟੀ ਨੂੰ ਭਰੋਸਾ ਦਿੱਤਾ ਕਿ ਹਰ ਤੱਥ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ l ਆਮ ਸ਼ਹਿਰੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਂਣ ਦਿੱਤੀ ਜਾਵੇਗੀ ਅਤੇ ਇਨਸਾਫ ਦਿੱਤਾ ਜਾਵੇਗਾ।
ਮਾਨਸਾ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਕਾ. ਕ੍ਰਿਸ਼ਨ ਚੌਹਾਨ, ਗੁਰਜੰਟ ਸਿੰਘ ਪੰਜਾਬ ਕਿਸਾਨ ਯੂਨੀਅਨ, ਡਾ. ਧੰਨਾ ਮੱਲ ਗੋਇਲ ਅਤੇ ਨਿਰਮਲ ਸਿੰਘ ਝੰਡੂਕੇ ਆਗੂ ਭਾਰਤੀ ਕਿਸਾਨ ਯੂਨੀਅਨ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਜੇਕਰ ਕੋਈ ਗਲਤ ਰਿਪੋਰਟ ਬਿਨਾਂ ਤੱਥਾਂ ਦੇ ਅਧਾਰ ਤੇ ਬਣਾਈ ਗਈ ਅਤੇ ਕਿਸੇ ਕਾਲੋਨੀ ਨੂੰ ਅਣਅਧਿਕਾਰਤ ਘੋਸ਼ਿਤ ਕੀਤਾ ਗਿਆ ਜਾਂ ਕਿਸੇ ਕਲੋਨੀ ਦੇ ਸੀਵਰੇਜ, ਬਿਜਲੀ ਪਾਣੀ, ਸੀਵਰੇਜ ਕੁਨੈਕਸ਼ਨ ਕੱਟਣ ਦੀ ਕੋਸ਼ਿਸ ਕੀਤੀ ਗਈ ਤਾਂ ਮਾਨਸਾ ਬਚਾਓ ਸੰਘਰਸ਼ ਕਮੇਟੀ ਵੱਲੋਂ ਵੱਡਾ ਸੰਘਰਸ਼ ਅਰੰਭਿਆ ਜਾਵੇਗਾ।
ਇਸ ਸਮੇਂ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ, ਕਲੋਨਾਈਜਰ ਅਤੇ ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ, ਲਲਿਤ ਸ਼ਰਮਾ, ਸੁਰਿੰਦਰ ਪੱਪੀ, ਮੇਜਰ ਸਿੰਘ ਦੂਲੋਵਾਲ, ਭੀਸਮ ਸ਼ਰਮਾ, ਸੱਜੇ ਜੈਨ, ਪ੍ਰੇਮ ਕੁਮਾਰ, ਰਵੀ ਕੁਮਾਰ, ਮੁਕੇਸ਼ ਕੁਮਾਰ, ਸੀਤਲ ਕੁਮਾਰ, ਸਿਵਚਰਨ ਸੂਚਨ, ਸੁਖਚਰਨ ਦਾਨੇਵਾਲੀਆਂ, ਐਡਵੋਕੇਟ ਕੁਲਵਿੰਦਰ ਉੱਡਤ, ਕੁਲਦੀਪ ਸਿੰਘ, ਪਾਲੀ ਜੈਨ ਆਦਿ ਹਾਜ਼ਰ ਸਨ।

