20 ਮਾਰਚ ਦੇ ਦੇਸ਼ ਵਿਆਪੀ ਸੱਦੇ ਤਹਿਤ ਮਾਨਸਾ ਵਿੱਚ ਕੀਤਾ ਜਾਵੇਗਾ ਜ਼ੋਰਦਾਰ ਪ੍ਰਦਰਸ਼ਨ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਫਰਵਰੀ 2023 : ਸਥਾਨਕ ਬਾਲ ਭਵਨ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਹੋਈ l ਮੀਟਿੰਗ ਵਿੱਚ ਸ਼ਾਮਿਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕ੍ਰਿਸ਼ਨ ਚੌਹਾਨ , ਐਡਵੋਕੇਟ ਕੁਲਵਿੰਦਰ ਉੱਡਤ , ਨਿਰਮਲ ਸਿੰਘ ਝੰਡੂਕੇ , ਮੇਜਰ ਸਿੰਘ ਦੂਲੋਵਾਲ , ਗੁਰਜੰਟ ਸਿੰਘ ਮਾਨਸਾ , ਸੁਖਚਰਨ ਦਾਨੇਵਾਲੀਆ ਤੇ ਬਲਵਿੰਦਰ ਕੋਟਧਰਮੂ ਨੇ ਕੇਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਸੀਬੀਆਈ ਵੱਲੋ ਕਿਸਾਨਾਂ ਆਗੂਆ ਦੇ ਘਰਾਂ ਤੇ ਦਫਤਰਾਂ ਤੇ ਮਾਰੇ ਜਾ ਰਹੇ ਛਾਪੇ ਮੋਦੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹਨ l
ਆਗੂਆਂ ਨੇ ਕਿਹਾ ਕਿ ਦਿਨੋ-ਦਿਨ ਵਧ ਰਹੇ ਕਿਸਾਨ ਅੰਦੋਲਨ ਨੇ ਹਕੂਮਤ ਤੇ ਏਜੰਸੀਆ ਦੀ ਨੀਦ ਹਰਾਮ ਕੀਤੀ ਹੋਈ ਹੈ । ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਕਿਸੇ ਤਰ੍ਹਾਂ ਦੇ ਭੁਲੇਖੇ ਵਿੱਚ ਨਾ ਰਹੇ ਕਿ ਜਬਰ, ਦਮਨ ਤੇ ਸਾਜਿਸ਼ਾਂ ਰਚਕੇ ਕਿਸਾਨੀ ਲਹਿਰ ਨੂੰ ਦਬਾਇਆ ਜਾ ਸਕਦਾ ਹੈ । ਆਗੂਆਂ ਨੇ ਮੋਦੀ ਸਰਕਾਰ ਦੇ ਇਸ ਕਾਰੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ।
ਆਗੂਆਂ ਨੇ ਕਿਹਾ ਕਿ ਆਉਣ ਵਾਲੀ 20 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਨਸਾ ਜਿਲ੍ਹੇ ਵਿੱਚ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ , ਜਿਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਜਰਨਲ ਬਾਡੀ ਮੀਟਿੰਗ ਸੱਦ ਕੇ ਬਿਉਤਬੰਦੀ ਕੀਤੀ ਜਾਵੇਗੀ ।

