17 ਅਪ੍ਰੈਲ ਨੂੰ ਲਈ ਜਾਵੇਗੀ ਆਨਲਾਈਨ ਪ੍ਰੀਖਿਆ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਫਰਵਰੀ 2023 : ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਯੁਵਕਾਂ ਲਈ ਅਗਨੀਵੀਰ ਯੋਜਨਾ ਅਧੀਨ ਪਟਿਆਲਾ ਏ.ਆਰ.ਓ ਵਿਖੇ ਹੋਣ ਜਾ ਰਹੀ ਫੌਜ ਦੀ ਭਰਤੀਂ ਰੈਲੀ ਵਾਸਤੇ ਸੀ-ਪਾਈਟ ਕੈਂਪ ਬੋੜਾਵਾਲ ਜ਼ਿਲ੍ਹਾ ਮਾਨਸਾ ਵਿਖੇ 27 ਫਰਵਰੀ 2023 ਦਿਨ ਸੋਮਵਾਰ ਤੋਂ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਰੋਜ਼ਾਨਾ ਦਫਤਰੀ ਕੰਮ ਕਾਜ ਵਾਲੇ ਦਿਨ ਸਕਰੀਨਿੰਗ ਕੀਤੀ ਜਾਵੇਗੀ। ਇਹ ਜਾਣਕਾਰੀ ਕੈਂਪ ਇੰਚਾਰਜ ਅਵਤਾਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲਿ੍ਹਆਂ ਦੇ ਯੁਵਕ ਆਪਣੇ ਨਾਲ ਦਸਵੀਂ ਦਾ ਸਰਟੀਫਿਕੇਟ, ਬਾਰ੍ਹਵੀ ਦਾ ਜੇਕਰ ਹੋਵੇ ਤਾਂ, ਸਕੂਲ ਦਾ ਚਰਿੱਤਰ, ਰਿਹਾਇਸ਼ੀ, ਜਾਤੀ, ਸਰਟੀਫਿਕੇਟ, ਅਧਾਰ ਕਾਰਡ, ਸਰਪੰਚ ਤੋਂ ਬਣੇ ਹੋਏ ਚਰਿੱਤਰ, ਅਨਮੈਰਿਡ, ਨੋ ਕਲੇਮ ਸਰਟੀਫਿਕੇਟ, ਕੋਵਿਡ ਦਾ ਟੀਕਾਕਰਨ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ ਫੋਟੋ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਅਗਨੀਵੀਰ ਜੀ.ਡੀ. ਵਾਸਤੇ ਕੱਦ 170 ਸੈ.ਮੀ, ਛਾਤੀ 77-82 ਸੈ:ਮੀ ਉਮਰ 17 ਸਾਲ ਤੋਂ 21 ਸਾਲ, ਵਿੱਦਿਅਕ ਯੋਗਤਾ ਦਸਵੀਂ 45 ਫ਼ੀਸਦੀ ਅੰਕਾ ਨਾਲ ਜਾਂ ਬਾਰ੍ਹਵੀ ਪਾਸ ਹੋਣੀ ਚਾਹੀਦੀ ਹੈ। ਬਾਕੀ ਸ਼ਰਤਾਂ ਸਕਰੀਨਿੰਗ ਸਮੇਂ ਕੈਂਪ ਵਿੱਚ ਦੱਸੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਟ੍ਰੇਨਿੰਗ ਦੌਰਾਨ ਮੁਫ਼ਤ ਖਾਣਾ ਅਤੇ ਮੁਫ਼ਤ ਰਿਹਾਇਸ਼ ਦਾ ਪ੍ਰਬੰਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੈ ਅਤੇ ਹਰ ਚਾਹਵਾਨ ਯੁਵਕ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਨੂੰ ਆਨਲਾਈਨ ਪ੍ਰੀਖਿਆ(ਸੀ.ਈ.ਈ.) ਲਈ ਜਾਵੇਗੀ, ਬਾਅਦ ਵਿੱਚ ਸਰੀਰਕ ਟੈਸਟ ਅਤੇ ਮੈਡੀਕਲ ਕੀਤਾ ਜਾਵੇਗਾ। ਇਸ ਲਈ ਯੁਵਕਾਂ ਨੂੰ ਕੰਪਿਊਟਰ ਦਾ ਗਿਆਨ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਵਾਸਤੇ 94632-89901 ਅਤੇ 7888586296 ਤੇ ਸੰਪਰਕ ਕੀਤਾ ਜਾ ਸਕਦਾ ਹੈ।

