ਕਿਰਤੀ ਵਰਗ ਵੱਲੋ ਕੀਤੀ ਜਾ ਰਹੀ ਰੋਸ ਰੈਲੀ ਮੋਦੀ ਸਰਕਾਰ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 21 ਫਰਵਰੀ 2023 : ਮੋਦੀ ਹਕੂਮਤ ਦੀਆਂ ਮਜਦੂਰ ਕਿਸਾਨ ਵਿਰੋਧੀ ਤੇ ਫਿਰਕੂ ਫਾਸੀਵਾਦੀ ਨੀਤੀਆ ਖਿਲਾਫ ਦੇਸ਼ ਦੀਆਂ ਪ੍ਰਮੁੱਖ ਤਿੰਨ ਜਨਤਕ ਜਥੇਬੰਦੀਆਂ ਦੇ ਸੱਦੇ ਤੇ 5 ਅਪ੍ਰੈਲ ਨੂੰ ਕੀਤੀ ਜਾ ਰਹੀ ਇਤਿਹਾਸਕ ਤੇ ਲਾਮਿਸਾਲ ਰੈਲੀ ਦੀ ਤਿਆਰੀ ਲਈ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਵੱਲੋ ਪੰਜ ਜ਼ਿਲ੍ਹਿਆਂ ਮਾਨਸਾ , ਬਰਨਾਲਾ , ਸੰਗਰੂਰ , ਬਠਿੰਡਾ ਤੇ ਮਲੇਰਕੋਟਲਾ ਦੀ ਕਨਵੈਨਸਨ 25 ਫਰਵਰੀ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਜਾ ਰਹੀ ਹੈ , ਜਿਸ ਵਿੱਚ ਸੀਟੂ ਵਰਕਰ ਭਰਵੀ ਸਮੂਲੀਅਤ ਕਰਨਗੇ l ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ, ਉਨ੍ਹਾਂ ਕਿ ਮੋਦੀ ਹਕੂਮਤ ਇੱਕ ਪਾਸੇ ਪਬਲਿਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ ਤੇ ਦੂਜੇ ਪਾਸੇ ਦੇਸ਼ ਦੀ ਅਵਾਮ ਵਿੱਚ ਸਰਕਾਰੀ ਏਜੰਸੀਆਂ ਰਾਹੀ ਫਿਰਕੂ ਫਾਸੀਵਾਦੀ ਜਹਿਰ ਘੋਲੀ ਜਾ ਰਹੀ ਹੈ l ਜਿਸ ਕਾਰਨ ਕਿਰਤੀ ਵਰਗ ਭੁੱਖਮਰੀ ਦਾ ਜੀਵਨ ਜਿਉਣ ਲਈ ਮਜਬੂਰ ਹੈ ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੇ ਕਾਰਜਕਾਲ ਦੌਰਾਨ ਅਮੀਰ- ਗਰੀਬ ਵਿੱਚਲਾ ਪਾੜਾ ਪਿਛਲੇ ਸਭ ਰਿਕਾਰਡ ਤੋੜ ਚੁੱਕਾ ਹੈ ਤੇ 10 ਪ੍ਰਤੀਸਤ ਲੋਕਾਂ ਕੋਲ ਦੇਸ਼ ਦਾ 72 ਪ੍ਰਤੀਸ਼ਤ ਸਰਮਾਇਆ ਇਕੱਠਾ ਹੋ ਚੁੱਕਾ ਹੈ ।
ਉਨ੍ਹਾਂ ਕਿਹਾ ਕਿ 5 ਅਪ੍ਰੈਲ ਨੂੰ ਦਿੱਲੀ ਵਿਖੇ ਕਿਰਤੀ ਵਰਗ ਵੱਲੋ ਕੀਤੀ ਜਾ ਰਹੀ ਰੋਸ ਰੈਲੀ ਮੋਦੀ ਸਰਕਾਰ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ ।











