ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 20 ਫਰਵਰੀ 2023 :ਜ਼ਿਲ੍ਹਾ ਮਾਨਸਾ ਦੇ ਬਲਾਕ ਝੁਨੀਰ ਦੇ ਪਿੰਡ ਬਹਿਣੀਵਾਲ , ਰਾਏਪੁਰ, ਬਾਜੇਵਾਲਾ, ਭੰਮੇ ਕਲਾਂ, ਕੋਰਵਾਲਾ ਅਤੇ ਬਲਾਕ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ, ਮਾਨਖੇੜਾ ਅਤੇ ਕਾਹਨੇਵਾਲਾ ਵਿਖੇ ਮਗਨਰੇਗਾ ਸਕੀਮ ਅਧੀਨ ਕਰਵਾਏ ਗਏ ਕਮਿਊਨਟੀ ਅਤੇ ਵਿਅਕਤੀਗਤ ਕੰਮਾਂ ਦਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ ਨੇ ਜਾਇਜ਼ਾ ਲਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਗ੍ਰਾਮ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਸਮੁੱਚੇ ਪਿੰਡ ਅੰਦਰ ਚਲ ਰਹੇ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਕੰਮ ਅੰਦਰ ਚੰਗੀ ਕੁਆਲਟੀ ਦੇ ਮਾਲ ਮਟੀਰੀਅਲ ਹੀ ਵਰਤਿਆ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪਿੰੰਡ ਪੱਧਰ ਤੇ ਚਲ ਰਹੇ ਕੰਮਾਂ ਦਾ ਆਪਣੇ ਪੱਧਰ ਤੇ ਨਿਰੀਖਣ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਤੋਂ ਪਹਿਲਾ ਸ੍ਰੀ ਟੀ.ਬੈਨਿਥ ਨੇ ਸਰਦੂਗਲੜ੍ਹ ਵਿਖੇ ਰਾਸ਼ਨ ਡਿਪੂ ਵਿੱਚ ਰਾਸ਼ਨ ਦੀ ਵੰਡ ਨੂੰ ਲੈ ਕੇ ਚੈਕਿੰਗ ਕੀਤੀ।

