ਚਲੰਤ ਵਿਸ਼ਿਆਂ ਆਨਲਾਈਨ ਸਿੱਖਿਆ, ਸਿਹਤ, ਫਿੱਟਨਸ, ਜੀ-20 ਦੇਸ਼ਾਂ ਦੀ ਮੇਜਬਾਨੀ ਅਤੇ ਮਿਲੇਟ ਵਰਗੇ ਗੰਭੀਰ ਵਿਸ਼ਿਆਂ ਤੇ ਕੀਤਾ ਗਿਆ ਵਿਚਾਰ ਵਟਾਦਰਾਂ
ਜਿਲ੍ਹਾ ਯੂਥ ਪਾਰਲੀਮੈਂਟ ਵਿੱਚ ਨੌਜਵਾਨਾਂ ਵੱਲੋਂ ਕੀਤੀ ਵਿਚਾਰ ਚਰਚਾ ਆਨਲਾਈਨ ਸਿੱਖਿਆ ਪ੍ਰਣਾਲੀ ਵਿੱਚ ਨੀਤੂ ਕੌਰ ਅਤੇ ਮਿਲੇਟ ਦੀ ਵਰਤੋਂ ਵਿੱਚ ਹਰਪਾਲ ਸਿੰਘ ਨੂੰ ਬੈਸਟ ਬੁਲਾਰੇ ਚੁਣਿਆ ਗਿਆ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 17 ਫਰਵਰੀ 2023 : ਨੌਜਵਾਨਾਂ ਨੂੰ ਸੰਸਦ ਦੇ ਨਿਯਮਾਂ ਬਾਰੇ ਜਾਣੂ ਕਰਵਾਉਣ ਅਤੇ ਸਮਾਜ ਦੇ ਅਜੋਕੇ ਚਲੰਤ ਵਿਿਸ਼ਆਂ ਬਾਰੇ ਜਾਣਕਾਰੀ ਦੇਣ ਹਿੱਤ ਕੇਦਰ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਨਹਿਰੂ ਯੂਵਾ ਕੇਂਦਰ ਮਾਨਸਾ ਰਾਂਹੀ ਜਿਲ੍ਹਾ ਪੱਧਰੀ ਯੁਵਾ ਪਾਰਲੀਮੈਂਟ ਕਰਵਾਈਆਂ ਜਾ ਰਹੀਆਂ ਹਨ।
ਜੀ-20 ਦੇਸ਼ਾਂ ਦੇ ਹੋ ਰਹੇ ਸਿਖਰ ਸੰਮੇਲਨ ਲਈ ਭਾਰਤ ਨੂੰ ਪ੍ਰਧਾਨਗੀ ਮਿਲਣ ਤੇ ਮਨਾਏ ਜਾ ਰਹੇ ਜਸ਼ਨ ਤਹਿਤ ਜਿਲ੍ਹਾ ਯੂਥ ਪਾਰਲੀਮੈਂਟ ਵਿੱਚ ਉਦਯੋਗਿਕ ਪਹਿਲ, 21ਵੀ ਸਦੀ ਵਿੱਚ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਤਜਰਬੇ, ਭਾਰਤੀ ਸਭਿਆਚਾਰ, ਸਿੱਖਿਆ, ਸਿਹਤ, ਬਦਲ ਰਹੇ ਵਾਤਾਵਰਣ, ਨੌਜਵਾਨਾਂ ਦਾ ਲੋਕਤੰਤਰ ਅਤੇ ਪ੍ਰਸਾਸ਼ਨ ਦੇ ਕੰਮਾਂ ਵਿੱਚ ਯੋਗਦਾਨ,ਖੇਡਾਂ ਅਤੇ ਸਮਾਜਿਕ ਬੁਰਾਈਆਂ ਖਿਲ਼ਾਫ ਨੋਜਵਾਨਾਂ ਦਾ ਯੋਗਦਾਨ ਵਿਿਸ਼ਆਂ ਤੇ ਵੱਖ ਵੱਖ ਸੈਸ਼ਨ ਵਿੱਚ ਵਿਚਾਰ ਵਟਾਦਰਾਂ ਕੀਤਾ ਗਿਆ।

ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਡਾਈਟ ਪ੍ਰਿੰਸੀਪਲ ਡਾ.ਬੂਟਾ ਸਿੰਘ ਦੀ ਅਗਵਾਈ ਅਤੇ ਮੈਡਮ ਸਰੋਜ ਰਾਣੀ ਲੈਕਚਰਾਰ ਇੰਨ ਇੰਗਲਸ਼, ਡਾ,ਕਰਨੈਲ ਸਿੰਘ ਵੈਰਾਗੀ, ਡਾ.ਅੰਗਰੇਜ ਸਿੰਘ ਅਤੇ ਸਤਨਾਮ ਸਿੰਘ ਡੀਪੀਈ ਦੀ ਦੇਖ ਰੇਖ ਕਰਵਾਈ ਗਈ ਇਸ ਜਿਲ੍ਹਾ ਪੱਧਰੀ ਯੂਥ ਪਾਰਲੀਮੈਂਟ ਵਿੱਚ 405 ਦੇ ਕਰੀਬ ਵੱਖ ਵੱਖ ਯੂਥ ਕਲੱਬਾਂ,ਐਨ.ਐਸ.ਐਸ.ਵਲੰਟੀਅਰਜ ਤੋਂ ਇਲਾਵਾ ਡਾਈਟ ਦੇ ਸਿਿਖਆਰਥੀਆਂ ਨੇ ਭਾਗ ਲਿਆ।
ਇਸ ਯੂਥ ਪਾਰਲੀਮੈਂਟ ਵਿੱਚ ਕਰਵਾਏ ਗਏ ਸੈਸਨ ਬਾਰੇ ਜਾਣਕਾਰੀ ਦਿਿਦੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰੋਗਰਾਮ ਅਫਸਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਪਹਿਲੇ ਸੈਸ਼ਨ ਦੀ ਸੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ ਅਤੇ ਪਹਿਲੇ ਸੈਸ਼ਨ ਵਿੱਚ ਮੋਕ ਪਾਰਲੀਮੈਂਟ ਵਾਂਗ ਡੰਮੀ ਪ੍ਰਧਾਨ ਮੰਤਰੀ,ਸਪੀਕਰ,ਸਕੱਤਰ ਲੋਕ ਸਭਾ ਅਤੇ ਉਸ ਦਾ ਸਟਾਫ ਅਤੇ ਵਿਰੋਧੀ ਧਿਰ ਦੇ ਨੇਤਾ ਤੋ ਇਲਾਵਾ ਐਮ.ਪੀ.ਵੀ ਨਿਯੁਕਤ ਕੀਤੇ ਗਏ ਅਤੇ ਪਹਿਲੇ ਸੈਸ਼ਨ ਵਿੱਚ ਸਰਕਾਰੀ ਧਿਰ ਵੱਲੋ ਆਨਲਾਈਨ ਸਿੱਖਿਆ ਪ੍ਰਣਾਲੀ ਉਸ ਵਿੱਚ ਸੁਧਾਰ ਬਾਰੇ ਬਿਲ ਪੇਸ਼ ਕੀਤਾ ਗਿਆ। ਸਪੀਕਰ ਦੀ ਆਗਿਆ ਨਾਲ ਵਾਰੀ ਵਾਰੀ ਸਿਰ ਦੋਵੇ ਧਿਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਸਮੂਹ ਨੌਜਵਾਨਾਂ ਨੇ ਜਿਸ ਸੰਜੀਦਗੀ ਅਤੇ ਜਾਣਕਾਰੀ ਭਰਪੂਰ ਜਾਣਕਾਰੀ ਸਾਂਝੀ ਕੀਤੀ ਉਸ ਤੋਂ ਨੌਜਵਾਨਾਂ ਵੱਲੋਂ ਕਰਵਾਈ ਗਈ ਯੂਥ ਪਾਰਲੀਮੈਂਟ ਵਿੱਚ ਦਿਖਾਈ ਜਾ ਰਹੀ ਦਿਲਚਸਪੀ ਦਾ ਪਤਾ ਚਲਦਾ ਸੀ। ਸਪੀਕਰ ਵੱਲੋਂ ਦੂਸਰੇ ਸੈਸ਼ਨ ਤੱਕ ਕਾਰਵਾਈ ਮੁਲਤਵੀ ਕਰਨ ਤੇ ਦੂਸਰੇ ਸੈਸ਼ਨ ਵਿੱਚ ਮਿਲੇਟ ਬਾਰੇ ( ਮੋਟੇ ਅਨਾਜ) ਜਿਸ ਵਿੱਚ ਜਵਾਰ ਬਾਜਰਾ ਕੋਧਰਾ ਕੰਗਣੀ ਰਾਗੀ ਸ਼ਾਮਲ ਹੈ ਬਾਰੇ ਵਿਚਾਰ ਚਰਚਾ ਕੀਤੀ ਗਈ।ਨੋਜਵਾਨਾਂ ਨੇ ਇਸ ਗੱਲ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਸਾਲ 2023 ਨੂੰ ਯੂ.ਐਨ.ਉ ਵੱਲੋਂ ਅੰਤਰ-ਰਾਸ਼ਟਰੀ ਮਿਲੇਟ ਦਿਵਸ ਬਣਾੳੇਣ ਲਈ ਆਪਣਾ ਯੌਗਦਾਨ ਪਾਇਆ।ਸਮੂਹ ਨੋਜਵਾਨਾਂ ਦਾ ਵਿਚਾਰ ਸੀ ਕਿ ਮਿਲੇਟ ਮੋਟਾ ਅਨਜਾ ਪੰਝਾਬ ਲਈ ਕੋਈ ਨਵੀ ਚੀਜ ਨਹੀ ਇਹ ਪੁਰਾਤਨ ਸਮੇਂ ਤੋਂ ਹੀ ਲੋਕਾਂ ਵੱਲੋਂ ਵਰਤੋ ਵਿੱਚ ਲਿਆਦੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਗੁਰੁ ਨਾਨਕ ਦੇਵ ਜੀ ਸਮੇ ਵੀ ਭਾਈ ਲਾਲੋ ਵੱਲੋਂ ਕੌਧਰੇ ਦੀ ਰੋਟੀ ਗੁਰੁ ਨਾਨਕ ਦੇਵ ਜੀ ਨੂੰ ਖਵਾੁੳਣਾ ਅਤੇ ਗੁਰੁ ਨਾਨਕ ਦੇਵ ਜੀ ਦਾ ਉਸ ਵਿੱਚੋਂ ਦੁੱਧ ਕੱਢਣਾ ਵੀ ਇਹ ਹੀ ਦਰਸਾਉਂਦਾ ਹੈ ਕਿ ਕੋਧਰੇ ਵਿੱਚ ਦੁੱਧ ਜਿੰਨੀ ਅਥਾਹ ਸ਼ਕਤੀ ਹੁੰਦੀ ਹੇ।ਜਿਲਾ ਯੂਥ ਪਾਰਲੀਮੈਨਟ ਦੇ ਤੀਸਰੇ ਸੈਸ਼ਨ ਵਿੱਚ ਭਾਗੀਦਾਰਾਂ ਤੋਂ ਇਲਾਵਾ ਡਾ.ਕਰਨੈਲ ਸਿੰਘ ਵੇਰਾਗੀ ਨੇ ਦਿਨੋ ਦਿਨ ਵਾਤਾਵਰਣ ਵਿੱਚ ਆ ਰਹੀ ਤਬਦੀਲੀ ਅਤੇ ਉਸ ਨਾਲ ਫਸਲਾਂ ਨੂੰ ਹੋ ਰਹੇ ਨੁਕਸਾਨ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਚਿੰਤਾਂ ਦਾ ਵਿਸ਼ਾ ਹੈ ਕਿ ਸਾਡੇ ਦੇਸ਼ ਵਿੱਚ 33% ਜੰਗਲ ਦੀ ਜਗਾ ਹੋਣੀ ਚਾਹੀਦੀ ਹੈ ਪਰ ਅੱਜ ਸਾਡੇ ਦੇਸ਼ ਵਿੱਚ ਕੇਵਲ 4% ਦਾ ਏਰੀਆ ਹੀ ਜੰਗਲ ਦੇ ਅਧੀਨ ਆਉਦਾਂ ਹੈ ਜਦੋਂ ਕਿ ਪੰਜਾਬ ਵਿੱਚ ਇਹ ਏਰੀਆਂ ਕੇਵਲ 2 ਪ੍ਰਤੀਸ਼ਤ ਤੋਂ ਵੀ ਘੱਟ ਹੈ ਜੋ ਕਿ ਇੱਕ ਚਿੰਤਾਂ ਦਾ ਵਿਸ਼ਾ ਹੈ ਇਸ ਲਾੀ ਸਾਨੂੰ ਪਿੰਡਾਂ ਦੀ ਸਾਝੀਆਂ ਥਾਵਾਂ ਤੇ ਮਿੰਨੀ ਜੰਗਲ ਲਾਉਣੇ ਚਾਹੀਦੇ ਹਨ।
ਮੁੱਖ ਸੰਦਰਭ ਵਿਅਕਤੀ ਵਜੋਂ ਬੋਲਿਦਆਂ ਡਾ.ਗਿਆਨਦੀਪ ਨੇ ਸਿਹਤ ਅਤੇ ਨੋਜਵਾਨਾਂ ਨੂੰ ਕਸਰਤ ਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਇੱਕ ਤੰਦਰੁਸਤ ਨੌਜਵਾਨ ਹੀ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।ਡਾ.ਅੰਗਰੇਜ ਸਿੰਘ ਵਿਰਕ ਨੇ ਸਭਿਆਚਾਰ ਅਤੇ ਵਿਗੜ ਰਹੇ ਸਭਿਆਚਾਰ ਬਾਰੇ ਚਿੰਤਾਂ ਪ੍ਰਗਟ ਕੀਤੀ ਅਤੇ ਨੌਜਵਾਨਾਂ ਨੂੰ ਪੰਜਾਬੀ ਸਭਿਆਚਾਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮੈਡਮ ਸਰੋਜ ਰਾਣੀ,ਨਵਦੀਪ ਕੌਰ,ਭੁਪਿੰਦਰ ਸਿੰਘ ਲੈਕਚਾਰਾਰ ਡਾਈਟ ਨੇ ਵੱਖ ਵੱਖ ਵਿਿਸ਼ਆਂ ਵਾਰੇ ਨੋਜਵਾਨਾਂ ਨਾਲ ਆਪਣੇ ਵਿਚਾਰ ਸਾਝੇ ਕਰਿਦਆਂ ਨੋਜਵਾਨਾਂ ਨੂੰ ਚੈਲਜ ਕਬੂਲ ਕਰਦਿਆਂ ਆਪਣੇ ਦੇਸ਼ ਵਿੱਚ ਹੀ ਰਹਿ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯਪਗਦਾਨ ਪਾਉਣ ਦੀ ਅਪੀਲ ਕੀਤੀ।
ਜਿਲ੍ਹਾ ਯੂਥ ਪਾਰਲੀਮੈਂਟ ਦੇੇ ਇਨਾਮ ਵੰਡ ਸਮਾਰੋਹ ਲਈ ਏ.ਡੀਸੀ ਵਿਕਾਸ ਟੀ.ਬੈਨਿਥ ਜੀ ਨੇ ਪੁਹਚੰਣਾ ਸੀ ਪਰ ਉਹਨਾਂ ਵੱਲੋਂ ਸੁਖਵਿੰਦਰ ਸਿੰਘ ਸਿੱਧੂ ਬਲਾਕ ਵਿਕਾਸ ਅਤੇ ਪੰਚਾਇੰਤ ਅਫਸ਼ਰ ਮਾਨਸਾ ਨੇ ਬਤੋਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਉਹਨਾਂ ਨਹਿਰੂ ਯੂਵਾ ਕੇਂਦਰ ਅਤੇ ਡਾਈਟ ਵੱਲੋਂ ਚੁੱਕੇ ਗਏ ਇਹਨਾਂ ਕਦਮਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਸ ਨਾਲ ਨੋਜਵਾਨਾਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ ਅਤੇ ਨੌਜਵਾਨਾਂ ਨੂੰ ਸੰਸਦ ਦੇ ਨਿਯਮਾ ਬਾਰੇ ਜਾਣਨ ਦਾ ਵੀ ਮੋਕਾ ਮਿਲਦਾ ਹੈ।
ਮੁੱਖ ਮਹਿਮਾਨ ਅਤੇ ਜਿਲ੍ਹਾ ਯੂਥ ਅਫਸ਼ਰ ਸਰਬਜੀਤ ਸਿੰਘ ਡਾਈਟ ਪ੍ਰਿੰਸੀਪਲ ਡਾ.ਬੂਟਾ ਸਿੰਘ ਅਤੇ ਡਾ ਸੰਦੀਪ ਘੰਡ ਵੱਲੋਂ ਪਾਰਲੀਮੈਂਟ ਦੇ ਜੇਤੂਆਂ,ਗਿੱਧਾ ਟੀਮ ਅਤੇ ਵੱਖ ਵੱਖ ਭੂਮਿਕਾ ਅਦਾ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਆਨਲਾਈਨ ਸਿੱਖਿਆ ਪ੍ਰਣਾਲੀ ਵਿਸ਼ੇ ਤੋ ਹੋਈ ਬਹਿਸ ਵਿਚੱ ਨੀਤੂ, ਹਰਪਾਲ ਸਿੰਘ ਅਤੇ ਦਿਕਸ਼ਾ ਅਤੇ ਸੁਖਪਾਲ ਕੌਰ ਨੂੰ ਬੈਸਟ ਬੁਲਾਰੇ ਚੁਣਿਆ ਗਿਆ । ਇਸੇ ਤਰਾਂ ਮਿਲੇਟ ਵਿਸ਼ੇ ਤੇ ਕਰਵਾਈ ਗਈ ਵਿਚਾਰ ਚਰਚਾ ਵਿੱਚ ਹਰਪਾਲ ਸਿੰਘ, ਅਨੂ, ਜੈਸਮੀਨ ਨੂੰ ਬੈਸਟ ਬੁਲਾਰੇ ਚੁਣਿਆ ਗਿਆ ।ਸਪੀਕਰ ਦੀ ਭੂਮਿਕਾ ਅਦਾ ਕਰਨ ਤੇ ਚਾਹਤ ਅਤੇ ਰਿਤਕਾ,ਪ੍ਰਧਾਨ ਮੰਤਰੀ ਲਈ ਪੂਜਾ,ਸਿੱਖਿਆ ਮੰਤਰੀ ਲਈ ਦਿਕਸ਼ਾ ਅਤੇ ਵਿਰੋਧੀ ਧਿਰ ਦੇ ਨੇਤਾ ਲਈ ਨੀਤੂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।
ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਡਾਈਟ ਦੇ ਸਮੁੱਚੇ ਸਟਾਫ ,ਵਲੰਟੀਅਰਜ, ਜੱਜਾਂ ਅਤੇ ਸੰਦਰਭ ਵਿਅਕਤੀਆਂ ਤੋੋ ਇਲਾਵਾ ਦਿਲਬਾਗ ਸਿੰਘ ਬਲਾਕ ਸੰੰਮਤੀ ਮੈਬਰ ਅਤੇ ਮੁੱਖ ਮਹਿਮਾਨ ਨੂੰ ਵੀ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਆਖੀਰ ਵਿੱਚ ਡਾ.ਬੂਟਾ ਸਿੰਘ ਅਤੇ ਡਾ.ਸੰਦੀਪ ਘੰਡ ਨੇ ਸਫਲਤਾ ਪੂਰਵਕ ਪ੍ਰਬੰਧਾ ਲਈ ਸਮੂਹ ਸਟਾਫ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।

