Visitor : Visitor

ਸੀ-ਪਾਇਟ ਕੈਂਪ ਬੋੜਾਵਾਲ ਵਿਖੇ ਪਟਿਆਲਾ ਵਿਖੇ ਹੋਣ ਜਾ ਰਹੀ ਆਰਮੀ ਰੈਲੀ ਵਾਸਤੇ ਸਕਰੀਨਿੰਗ 13 ਫਰਵਰੀ ਤੋਂ ਸ਼ੁਰੂ

ਕੈਂਪ ਦੌਰਾਨ ਸਿਖਲਾਈ ਲੈਣ ਵਾਲੇ ਨੌਜਵਾਨਾਂ ਲਈ ਮੁਫ਼ਤ ਖਾਣੇਅਤੇ ਰਿਹਾਇਸ਼ ਦੀ ਸੁਵਿਧਾ ਉਪਲੱਬਧ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 10 ਫਰਵਰੀ 2023  : ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਪਟਿਆਲਾ ਏ.ਆਰ.ਓ. ਵਿਖੇ ਹੋਣ ਜਾ ਰਹੀ ਅਗਨੀਵੀਰ ਫੌਜ ਦੀ ਭਰਤੀ ਰੈਲੀ ਲਈ ਪੰਜਾਬ ਸਰਕਾਰ ਦੇ ਕੈਂਪ ਸੀ-ਪਾਇਟ ਬੋੜਾਵਾਲ ਜ਼ਿਲ੍ਹਾ ਮਾਨਸਾ ਵਿਖੇ 13…

ਕੈਂਪ ਦੌਰਾਨ ਸਿਖਲਾਈ ਲੈਣ ਵਾਲੇ ਨੌਜਵਾਨਾਂ ਲਈ ਮੁਫ਼ਤ ਖਾਣੇਅਤੇ ਰਿਹਾਇਸ਼ ਦੀ ਸੁਵਿਧਾ ਉਪਲੱਬਧ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 10 ਫਰਵਰੀ 2023  : ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਪਟਿਆਲਾ ਏ.ਆਰ.ਓ. ਵਿਖੇ ਹੋਣ ਜਾ ਰਹੀ ਅਗਨੀਵੀਰ ਫੌਜ ਦੀ ਭਰਤੀ ਰੈਲੀ ਲਈ ਪੰਜਾਬ ਸਰਕਾਰ ਦੇ ਕੈਂਪ ਸੀ-ਪਾਇਟ ਬੋੜਾਵਾਲ ਜ਼ਿਲ੍ਹਾ ਮਾਨਸਾ ਵਿਖੇ 13 ਫਰਵਰੀ, 2023 ਦਿਨ ਸੋਮਵਾਰ ਸਵੇਰੇ 09:30 ਵਜੇ ਤੋਂ ਸ਼ਾਮ 04:00 ਵਜੇ ਤੱਕ ਰੋਜ਼ਾਨਾ ਦਫ਼ਤਰੀ ਕੰਮਕਾਜ ਵਾਲੇ ਦਿਨ ਸਕਰੀਨਿੰਗ ਕੀਤੀ ਜਾਵੇਗੀ। ਇਹ ਜਾਣਕਾਰੀ ਕੈਂਪ ਇੰਚਾਰਜ ਅਵਤਾਰ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਸਬੰਧਤ ਜ਼ਿਲਿ੍ਹਆਂ ਦੇ ਯੁਵਕ ਆਪਣੇ ਨਾਲ 10ਵੀਂ ਅਤੇ ਬਾਰ੍ਹਵੀਂ ਦਾ ਸਰਟੀਫਿਕੇਟ, ਸਕੂਲ ਦਾ ਚਰਿੱਤਰ ਸਰਟੀਫਿਕੇਟ, ਰਿਹਾਇਸ਼ ਦਾ ਸਬੂਤ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਸਰਪੰਚ ਤੋਂ ਬਣਾਏ ਹੋਏ ਤਿੰਨੋ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਅਗਨੀਵੀਰ ਜੀ.ਡੀ. ਵਾਸਤੇ ਕੱਦ 170 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ, ਉਮਰ 17.5 ਤੋਂ 21 ਸਾਲ, ਵਿੱਦਿਅਕ ਯੋਗਤਾ 45 ਫ਼ੀਸਦੀ ਨੰਬਰਾਂ ਨਾਲ ਦਸਵੀਂ ਜਾਂ ਬਾਰ੍ਹਵੀਂ ਪਾਸ ਹੋਣੀ ਚਾਹੀਦੀ ਹੈ। ਬਾਕੀ ਸ਼ਰਤਾਂ ਸਕਰੀਨਿੰਗ ਸਮੇਂ ਦੱਸੀਆਂ ਜਾਣਗੀਆਂ। ਕੈਂਪ ਵਿਚ ਮੁਫ਼ਤ ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਹੈ।

ਉਨ੍ਹਾਂ ਦੱਸਿਆ ਕਿ ਆਨਲਾਈਨ ਰਜਿਸਟਰੇਸ਼ਨ 10 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਇਸ ਵਾਰ ਆਨਲਾਈਨ ਲਿਖ਼ਤੀ ਪ੍ਰੀਖਿਆ ਪਹਿਲਾਂ ਲਈ ਜਾਵੇਗੀ, ਬਾਅਦ ਵਿਚ ਸਰੀਰਿਕ ’ਤੇ ਮੈਡੀਕਲ ਟੈਸਟ ਕੀਤਾ ਜਾਵੇਗਾ। ਯੁਵਕਾਂ ਨੂੰ ਕੰਪਿਊਟਰ ਦਾ ਗਿਆਨ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ 94632-89901 ਅਤੇ 78885-86296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Visitor : Visitor