Visitor : Visitor
,

ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀਆਂ ਗੋਲੀਆਂ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਲੁਧਿਆਣਾ– ਲੁਧਿਆਣਾ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਗੋਲੀਆਂ ਚਲੀਆਂ। ਪੁਲਿਸ ਅਧਿਕਾਰੀ ਸ਼ੁਭਮ ਅਗਰਵਾਲ ਦੇ ਅਨੁਸਾਰ ਇੱਕ ਸਮੂਹ ਨੇ ਦੂਜੇ ਸਮੂਹ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ‘ਚ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ, ਕੁੱਲ 3 ਗੇੜ ਦੀ ਗੋਲੀਬਾਰੀ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਲੁਧਿਆਣਾ– ਲੁਧਿਆਣਾ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਗੋਲੀਆਂ ਚਲੀਆਂ। ਪੁਲਿਸ ਅਧਿਕਾਰੀ ਸ਼ੁਭਮ ਅਗਰਵਾਲ ਦੇ ਅਨੁਸਾਰ ਇੱਕ ਸਮੂਹ ਨੇ ਦੂਜੇ ਸਮੂਹ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ‘ਚ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ, ਕੁੱਲ 3 ਗੇੜ ਦੀ ਗੋਲੀਬਾਰੀ ਹੋਈ ਹੈ l 

ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਤਿੰਨ ਰਾਊਂਡ ਫਾ.ਇਰ ਹੋਏ ਹਨ। ਇਸ ਗੋਲੀਬਾਰੀ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਦੀ ਸ਼ਨਾਖਤ ਹਿਮਾਂਸ਼ੂ ਵਜੋਂ ਹੋਈ ਹੈ, ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਆਪਣੇ ਦੋਸਤ ਗੁਰਚਰਨ ਸਿੰਘ ਨਾਲ ਅਪਰਾਧਿਕ ਮਾਮਲੇ ਵਿੱਚ ਪੇਸ਼ੀ ‘ਤੇ ਆਇਆ ਸੀ।

ਜਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੋ ਦੋਸ਼ੀਆਂ ਨੂੰ ਮੌਕੇ ‘ਤੇ ਫੜੇ ਜਾਣ ਦਾ ਦਾਅਵਾ ਕੀਤਾ। ਪੁਲਿਸ ਅਜੇ ਵੀ ਅਗਲੀ ਜਾਂਚ ਬਾਰੇ ਗੱਲ ਕਰ ਰਹੀ ਹੈ ਅਤੇ ਇਸ ਜਾਂਚ ਤੋਂ ਬਾਅਦ, ਸਾਰੀ ਤਸਵੀਰ ਸਾਫ਼ ਹੋ ਜਾਵੇਗੀ।

Leave a Reply

Your email address will not be published. Required fields are marked *

Visitor : Visitor