Visitor : Visitor

ਬੱਲੇ ਨੀ ਸਰਕਾਰੇ : ਅੰਗਰੇਜ਼ੀ ‘ਚ ਜਾਰੀ ਕੀਤਾ ਪੰਜਾਬੀ ਭਾਸ਼ਾ ਦੇ ਸਨਮਾਨ ਦਾ ਹੁਕਮ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਚੰਡੀਗੜ੍ਹ– ਕਹਾਵਤ ਹੈ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਅਤੇ ਖਾਣ ਲਈ ਹੋਰ । ਕੁੱਝ ਅਜਿਹਾ ਹੀ ਕੀਤਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ, ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਵਿਖਾਉਂਦੇ ਵਿਖਾਉਂਦੇ ਸੀ.ਐੱਮ ਸਾਬ੍ਹ ਆਪਣਾ ਅੰਗਰੇਜ਼ੀ ਰੂਪ ਪੇਸ਼ ਕਰ ਗਏ । ਵੈਸੇ ਪੰਜਾਬ ਦੇ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਚੰਡੀਗੜ੍ਹ– ਕਹਾਵਤ ਹੈ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਅਤੇ ਖਾਣ ਲਈ ਹੋਰ । ਕੁੱਝ ਅਜਿਹਾ ਹੀ ਕੀਤਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ, ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਵਿਖਾਉਂਦੇ ਵਿਖਾਉਂਦੇ ਸੀ.ਐੱਮ ਸਾਬ੍ਹ ਆਪਣਾ ਅੰਗਰੇਜ਼ੀ ਰੂਪ ਪੇਸ਼ ਕਰ ਗਏ । ਵੈਸੇ ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਪੰਜਾਬੀ ਭਾਸ਼ਾ ਦੇ ਹਿਤੈਸ਼ੀ ਹਨ । ਪੰਜਾਬੀ ਕਲਾਕਾਰ ਹੋਣ ਦੇ ਨਾਲ ਪਿੰਡਾਂ ਚ ਰਹਿਣ ਸਹਿਨ ਕਾਰਣ ਉਨ੍ਹਾਂ ਦਾ ਆਮ ਪੰਜਾਬੀਆਂ ਵਾਂਗ ਇਸ ਬੋਲੀ ਨਾਲ ਖਾਸ ਲਗਾਅ ਹੈ ।

ਪੰਜਾਬ ਦੇ ਸਾਰੇ ਨਿੱਜੀ ਅਤੇ ਸਰਕਾਰ ਅਦਾਰਿਆਂ ਇਮਾਰਤਾਂ ‘ਤੇ ਪੰਜਾਬੀ ਸਾਈਨ ਬੋਰਡ ਲਿਖਣ ਨੂੰ ਲੈ ਕੇ ਸੀਐੱਮ ਦਫਤਰ ਵਲੋਂ ਇਕ ਹੁਕਮ ਜਾਰੀ ਕੀਤਾ ਗਿਆ ਹੈ । ਹੁਕਮ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਹੈ । ਪਰ ਸਰਕਾਰ ਇਹ ਹੁਕਮ ਆਪ ਹੀ ਪੰਜਾਬੀ ਚ ਲਿਖਣਾ ਭੁੱਲ ਗਈ ।ਸਰਕਾਰ ਨੇ ਅੰਗਰੇਜ਼ੀ ਭਾਸ਼ਾ ਚ ਪੰਜਾਬੀ ਭਾਸ਼ਾ ‘ਤੇ ਪ੍ਰਸਾਰ ‘ਤੇ ਜ਼ੋਰ ਦਿੱਤਾ ਹੈ ।

Leave a Reply

Your email address will not be published. Required fields are marked *

Visitor : Visitor