27 ਵਿੱਚੋਂ 23 ਕੌਂਸਲਰਾਂ ਨੇ ਚੋਣ ਪ੍ਰਕ੍ਰਿਆ ਵਿੱਚ ਲਿਆ ਹਿੱਸਾ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ ,30 ਜਨਵਰੀ 2023 : ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਈ ਨਗਰ ਕੌਂਸਲ ਦੇ ਮਾਨਸਾ ਦੇ ਪ੍ਰਧਾਨ, ਸੀਨੀਅਰ ਵਾਇਸ ਪ੍ਰਧਾਨ ਤੇ ਮੀਤ ਪ੍ਰਧਾਨ ਲਈ ਚੋਣ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਵਿਜੈ ਕੁਮਾਰ ਸਿੰਗਲਾ ਪ੍ਰਧਾਨ ਅਤੇ ਸੁਨੀਲ ਕੁਮਾਰ ਨੀਨੂੰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। 27 ਮੈਂਬਰਾਂ ਵਾਲੀ ਇਸ ਨਗਰ ਕੌਂਸਲ ਦੇ 23 ਕੌਂਸਲਰਾ ਨੇ ਹਿੱਸਾ ਲਿਆ ਤੇ ਚਾਰ ਕੌਂਸਲਰ ਚੋਣ ਪ੍ਰਕ੍ਰਿਆ ਵਿੱਚ ਸ਼ਾਮਲ ਨਹੀ ਹੋਏ। ਨਵਨਿਯੁਕਤ ਪ੍ਰਧਾਨ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਵਿਕਾਸ ਲਈ ਉਹ ਵਚਨਬੱਧ ਹਨ ਤੇ ਪਹਿਲਾਂ ਸ਼ਹਿਰ ਦੇ ਵਿਚਕਾਰ ਲੱਗੇ ਕੂੜੇ ਡੰਪ ਨੂੰ ਹਟਾਉਣਾ ਤੇ ਸ਼ਹਿਰ ਦੇ ਸੀਵਰੇਜ ਸਿਸਟਮ ਦਾ ਸੁਧਾਰ ਕਰਨਾ ਹੈ।
ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਪ੍ਰਜਾਇਡਿੰਗ ਅਫਸਰ ਕਮ ਐਸਡੀਐਮ ਬੁਢਲਾਡਾ ਪ੍ਰਮੋਦ ਸਿੰਗਲਾ ਦੀ ਨਿਗਰਾਨੀ ਵਿੱਚ ਹੋਈ, ਜਿਸ ਵਿੱਚ 27 ਮੈਂਬਰਾਂ ਵਾਲੀ ਨਗਰ ਕੌਂਸਲ ਦੇ 23 ਕੌਂਸਲਰਾਂ ਨੇ ਕੌਂਸਲਰ ਵਿਜੈ ਕੁਮਾਰ ਸਿੰਗਲਾ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਇਨ੍ਹਾਂ ਦੇ ਵਿਰੋਧ ਵਿੱਚ ਕੋਈ ਵੀ ਉਮੀਦਵਾਰ ਨਹੀ ਸੀ। ਜਦੋ ਕਿ ਸੀਨੀਅਰ ਵਾਇਸ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਤੇ ਮੀਤ ਪ੍ਰਧਾਨ ਕਿ੍ਸ਼ਨ ਸਿੰਘ ਨੂੰ ਚੁਣਿਆ ਗਿਆ। ਦੱਸ ਦੇਈਏ ਕਿ ਕੁੱਝ ਮਹੀਨੇ ਪਹਿਲਾਂ ਨਗਰ ਕੌਂਸਲ ਦੇ ਕੌਂਸਲਰਾਂ ਵੱਲੋ ਸਾਬਕਾ ਪ੍ਰਧਾਨ ਜਸਵੀਰ ਕੌਰ ਨੂੰ ਬੇਭਰੋਸਗੀ ਦਾ ਮਤਾ ਪਾ ਕੇ ਅਹੁਦੇ ਤੋ ਹਟਾ ਦਿੱਤਾ ਸੀ ਜਿਸ ਕਾਰਨ ਕਈ ਮਹੀਨਿਆਂ ਤੋ ਨਗਰ ਕੌਂਸਲ ਪ੍ਰਧਾਨ ਦਾ ਪਦ ਖਾਲੀ ਸੀ ਤੇ ਸੀਨੀਅਰ ਵਾਇਸ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਕਾਰਜਕਾਲ ਪੂਰਾ ਹੋਣ ਕਾਰਨ ਇਹ ਪਦ ਵੀ ਖਾਲੀ ਸਨ।
ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਹਰਚੰਦ ਸਿੰਘ ਨੇ ਚੋਣ ਵਿੱਚ ਵਿਸੇਸ ਤੌਰ ਤੇ ਸਮੂਲੀਅਤ ਕੀਤੀ ਤੇ ਚੁਣੇ ਗਏ ਅਹੁਦੇਦਾਰਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮਾਨਸਾ ਦੀ ਡਿਵੈਲਪਮੈਂਟ ਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ ਤੇ ਮਾਨਸਾ ਦੇ ਲਈ ਵਿਸੇਸ ਗ੍ਰਾਂਟਾ ਵੀ ਜਾਰੀ ਕੀਤੀਆਂ ਜਾ ਰਹੀਆ ਹਨ। ਨਵ ਨਿਯੁਕਤ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਨੇ ਕਿਹਾ ਮਾਨਸਾ ਸ਼ਹਿਰ ਦੇ ਵਿਕਾਸ ਲਈ ਉਹ ਵਚਨਬੱਧ ਹਨ ਤੇ ਪਹਿਲਾਂ ਸ਼ਹਿਰ ਦੇ ਵਿਚਕਾਰ ਲੱਗੇ ਕੂੜੇ ਡੰਪ ਨੂੰ ਹਟਾਉਣਾ ਤੇ ਸ਼ਹਿਰ ਦੇ ਸੀਵਰੇਜ ਸਿਸਟਮ ਦਾ ਸੁਧਾਰ ਕਰਨਾ ਹੈ ਇਸ ਦੇ ਲਈ ਸਰਕਾਰ ਨੂੰ ਪੈਸਾ ਜਾਰੀ ਕਰਨ ਦੇ ਲਈ ਪ੍ਰਪੋਜਲ ਬਣਾਕੇ ਭੇਜ ਰਹੇ ਹਾਂ।











