Visitor : Visitor

ਬਠਿੰਡਾ : ਡਾਕਟਰ ‘ਤੇ ਗੋਲੀਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਬਠਿੰਡਾ : ਬੀਤੇ 14 ਜਨਵਰੀ ਦੀ ਰਾਤ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਤਲਵੰਡੀ ਸਾਬੋ ਦੇ ਇੱਕ ਹਸਪਤਾਲ ਦੇ ਡਾਕਟਰ ਦਿਨੇਸ਼ ਉਪਰ ਫਿਰੌਤੀ ਲਈ ਗੋਲੀਆਂ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ  ਤਲਵੰਡੀ ਨਜਦੀਕ ਪਿੰਡ ਗੁਰੂਸਰ ਕੋਲੋ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮੁਕਾਬਲੇ ਵਿਚ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਬੀਨੂੰ ਅਤੇ ਦਵਿੰਦਰ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਬਠਿੰਡਾ : ਬੀਤੇ 14 ਜਨਵਰੀ ਦੀ ਰਾਤ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਤਲਵੰਡੀ ਸਾਬੋ ਦੇ ਇੱਕ ਹਸਪਤਾਲ ਦੇ ਡਾਕਟਰ ਦਿਨੇਸ਼ ਉਪਰ ਫਿਰੌਤੀ ਲਈ ਗੋਲੀਆਂ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ  ਤਲਵੰਡੀ ਨਜਦੀਕ ਪਿੰਡ ਗੁਰੂਸਰ ਕੋਲੋ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮੁਕਾਬਲੇ ਵਿਚ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਬੀਨੂੰ ਅਤੇ ਦਵਿੰਦਰ ਵਜੋਂ ਹੋਈ ਹੈ। ਵੀਨੂੰ ਤਲਵੰਡੀ ਸਾਬੋ ਦਾ ਹੀ ਰਹਿਣ ਵਾਲਾ ਹੈ ਜਦੋਂ ਕਿ ਦਵਿੰਦਰ ਬਰਾੜ ਦਾ ਪਿੰਡ ਮਹਿਮਾ ਭਗਵਾਨਾ ਦੱਸਿਆ ਜਾ ਰਿਹਾ, ਜਿਸ ਉਪਰ ਇਸ ਤੋਂ ਪਹਿਲਾਂ ਵੀ ਲੁੱਟ-ਖੋਹ ਅਤੇ ਕੁੱਟਮਾਰ ਸਹਿਤ ਅੱਧੀ ਦਰਜ਼ਨ ਦੇ ਕਰੀਬ ਪਰਚੇ ਦਰਜ਼ ਹਨ। ਡਾਕਟਰ ਦੇ ਹਸਪਤਾਲ ਅੰਦਰ ਜਾ ਕੇ ਗੋਲੀ ਕਾਂਡ ਦੀ ਘਟਨਾ ਨੂੰ ਅੰਜਾਮ ਇੰਨਾਂ ਦੋਨਾਂ ਵਲੋਂ ਹੀ ਦਿੱਤਾ ਗਿਆ ਸੀ। ਜਦੋਂ ਕਿ ਇਸ ਕਾਂਡ ਦਾ ਮੁੱਖ ਸਾਜਸ਼ਕਰਤਾ ਚਰਚਿਤ ਗੈਂਗਸਟਰ ਮਨਪ੍ਰੀਤ ਮੰਨਾ ਦਾ ਰਿਸ਼ਤੇਦਾਰੀ ਵਿਚੋਂ ਲੱਗਦਾ ਭਰਾ ਪ੍ਰਦੀਪ ਦਸਿਆ ਜਾ ਰਿਹਾ ਹੈ। ਜਿਸਦੇ ਇਸ਼ਾਰੇ ’ਤੇ ਹੀ ਇਹ ਘਟਨਾ ਵਾਪਰੀ ਦਸੀ ਜਾ ਰਹੀ ਹੈ।

ਪੁਲਿਸ ਸੂਤਰਾਂ ਮੁਤਾਬਕ ਇਸ ਕਾਂਡ ’ਚ ਜਿੰਮੇਵਾਰ ਸਾਰੇ ਸੱਤ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਵੀਨੂੰ ਦਾ ਬਠਿੰਡਾ ਸਥਿਤ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਪੁਲਿਸ ਮੁਕਾਬਲੇ ਤੋਂ ਪਹਿਲਾਂ ਹੀ ਪੰਜ ਨੌਜਵਾਨਾਂ ਨੂੰ ਪੁਲਿਸ ਨੇ ਚੂੱਕ ਲਿਆ ਸੀ ਪਰ ਬੀਨੂੰ ਅਤੇ ਦਵਿੰਦਰ ਦੇ ਗੁਰੂਸਰ ਕੋਲ ਲੁਕੇ ਹੋਣ ਬਾਰੇ ਪਤਾ ਚੱਲਿਆ ਸੀ। ਜੱਦ ਪੁਲਿਸ ਨੇ ਘੇਰਾਬੰਦੀ ਕਰਕੇ ਦੋਨਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਉਨ੍ਹਾਂ ਪੁਲਿਸ ਉਪਰ ਗੋਲੀ ਚਲਾ ਦਿੱਤੀ, ਹਾਲਾਂਕਿ ਪੁਲਿਸ ਦੇ ਕਿਸੇ ਮੁਲਾਜਮ ਨੂੰ ਗੋਲੀ ਨਹੀਂ ਲੱਗੀ ਪਰ ਜਵਾਬੀ ਕਾਰਵਾਈ ਵਿਚ ਬੀਨੂੰ ਦੇ ਲੱਤਾਂ ਵਿਚ ਗੋਲੀਆਂ ਲੱਗੀਆਂ, ਜਿਸ ਕਾਰਨ ਜਖਮੀ ਹੋਏ ਬੀਨੂੰ ਨੂੰ ਕਾਬੂ ਕਰਕੇ ਹਸਪਤਾਲ ਭਰਤੀ ਕਰਵਾਇਆ ਗਿਆ। ਜਦੋਂਕਿ ਉਸਦੇ ਦੂਜੇ ਸਾਥੀ ਦਵਿੰਦਰ ਬਰਾੜ ਨੂੰ ਅੱਧੀ ਰਾਤ ਤੱਕ ਚੱਲੇ ਸਰਚ ਅਪਰੇਸ਼ਨ ਦੌਰਾਨ ਕਾਬੂ ਕੀਤਾ ਗਿਆ।

ਇਸ ਸਾਰੇ ਅਪਰੇਸ਼ਨ ਦੀ ਅਗਵਾਈ ਖੁਦ ਐਸ.ਐਸ.ਪੀ ਜੇ.ਇਲਨਚੇਲੀਅਨ ਵਲੋਂ ਕੀਤੀ ਗਈ, ਜਿੰਨ੍ਹਾਂ ਵਲੋਂ ਅੱਜ ਇਸ ਮਾਮਲੇ ਵਿਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੇ ਤੱਥਾਂ ਨੂੰ ਜਨਤਾ ਸਾਹਮਣੇ ਰੱਖਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਸਾਰੀ ਘਟਨਾ ਨੂੰ ਡਾਕਟਰ ਤੋਂ ਫ਼ਿਰੌਤੀ ਨਾ ਮਿਲਣ ਕਾਰਨ ਅੰਜਾਮ ਦਿੱਤਾ ਗਿਆ ਸੀ ਤੇ ਬਦਮਾਸ਼ਾਂ ਨੇ ਡਾਕਟਰ ਕੋਲੋ ਤਿੰਨ ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਪ੍ਰੰਤੂ ਫ਼ਿਰੌਤੀ ਨਾ ਮਿਲਣ ਕਾਰਨ ਪ੍ਰਦੀਪ ਨੇ ਬੀਨੂੰ ਅਤੇ ਦਵਿੰਦਰ ਬਰਾੜ ਸਹਿਤ ਤਿੰਨ ਨੌਜਵਾਨਾਂ ਨੂੰ ਮੋਟਰਸਾਈਕਲ ਉਪਰ ਨੱਤ ਰੋਡ ’ਤੇ ਸਥਿਤ ਡਾਕਟਰ ਦਿਨੇਸ਼ ਦੇ ਹਸਪਤਾਲ ਰਾਜ ਨਰਸਿੰਗ ਹੋਮ ਵਿਚ ਡਰਾਉਣ ਲਈ ਭੇਜਿਆ ਸੀ, ਜਿੱਥੇ ਵੀਨੂੰ ਅਤੇ ਦਵਿੰਦਰ ਦੋਨੋਂ ਹਸਪਤਾਲ ਦੇ ਅੰਦਰ ਚਲੇ ਗਏ ਅਤੇ ਪਰਚੀ ਕਟਵਾਉਣ ਤੋਂ ਬਾਅਦ ਉਹ ਡਾਕਟਰ ਦੇ ਕੈਬਿਨ ਵਿਚ ਅੰਦਰ ਗਏ, ਜਿੱਥੇ ਉਨ੍ਹਾਂ ਹੱਥੋਪਾਈ ਤੋਂ ਬਾਅਦ ਡਾਕਟਰ ਉਪਰ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਕਾਰਨ ਡਾਕਟਰ ਜਖ਼ਮੀ ਹੋ ਗਿਆ ਸੀ ਤੇ ਬਾਅਦ ਵਿਚ ਉਸਨੂੰ ਇਲਾਜ਼ ਲਈ ਮੈਕਸ ਹਸਪਤਾਲ ਅੰਦਰ ਦਾਖ਼ਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *

Visitor : Visitor