ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 4 ਜਨਵਰੀ 2023 : ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਵੱਲੋਂ ਰਿਟਾਇਰਡ ਪੈਨਸ਼ਨਰ ਐਸੋਸੀਏਸ਼ਨ (ਪੰਜਾਬ ਸਰਕਾਰ) ਸਰਦੂਲਗੜ੍ਹ ਨਾਲ ਵੱਖ-ਵੱਖ ਮੁੱਦਿਆਂ ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਐਸ.ਡੀ.ਐਮ. ਨੂੰ ਰਿਟਾਇਰਡ ਅਧਿਕਾਰੀਆਂ, ਕਰਮਚਾਰੀਆਂ ਦੇ ਬੈਠਣ ਲਈ ਇੱਕ ਯੋਗ ਸਥਾਨ ਸਬੰਧੀ ਜਾਣੂ ਕਰਵਾਇਆ। ਐਸ.ਡੀ.ਐਮ. ਸਰਦੂਲਗੜ੍ਹ ਨੇ ਪੈਨਸ਼ਨਰਜ਼ ਨੂੰ ਜਲਦ ਉਨ੍ਹਾਂ ਲਈ ਕਮਰਾ ਦੇਣ ਦਾ ਭਰੋਸਾ ਦਿੱਤਾ।
ਐਸ.ਡੀ.ਐਮ. ਨੇ ਰਿਟਾਇਰਡ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਸਬ-ਡਵੀਜ਼ਨ ਸਰਦੂਲਗੜ੍ਹ ਦੇ ਵੱਖ-ਵੱਖ ਵਿਭਾਗਾਂ ਵਿੱਚੋਂ ਰਿਟਾਇਰ ਮੁਲਾਜ਼ਮਾਂ ਦੀ ਲਿਸਟ ਮੁਹੱਈਆ ਕਰਵਾਉਣ, ਤਾਂ ਜੋ ਰਿਟਾਇਰ ਮੁਲਾਜ਼ਮਾਂ ਦੇ ਸਬੰਧਤ ਵਿਭਾਗਾਂ ਨੂੰ ਸੀਨੀਅਰ ਸਿਟੀਜ਼ਨ ਦਾ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਹਿਲ ਦੇ ਆਧਾਰ ’ਤੇ ਕੰਮ ਕਰਨ ਦੀ ਹਦਾਇਤਾਂ ਕੀਤੀਆਂ ਜਾ ਸਕਣ।
ਇਸ ਮੌਕੇ ਪ੍ਰਧਾਨ ਬਾਬੂ ਸਿੰਘ, ਜਨਰਲ ਸਕੱਤਰ ਰਾਮ ਗੋਪਾਲ, ਖਜਾਨਚੀ ਸੱਤਪਾਲ ਗਰਗ, ਵਾਈਸ ਪ੍ਰਧਾਨ ਸ਼ਤੀਕ ਕੁਮਾਰ ਅਤੇ ਵਾਈਸ ਪ੍ਰਧਾਨ ਜਲੌਰ ਸਿੰਘ ਹਾਜ਼ਰ ਸਨ।

