Visitor : Visitor

ਸਾਲ 2022 ਨੇ ਸਾਡਾ ਪੁੱਤ ਸਾਥੋ ਖੋਹ ਲਿਆ, ਇਨਸਾਫ਼ ਹੁਣ ਤੱਕ ਨਹੀਂ ਮਿਲਿਆ  : ਸਿੱਧੂ ਮੂਸੇਵਾਲਾ ਦੀ ਮਾਂ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 1 ਜਨਵਰੀ 2023 : ਪਿੰਡ ਮੂਸਾ ਵਿਖੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅੱਜ ਨਵੇਂ ਸਾਲ 2023 ਦੀਆਂ ਵਧਾਈਆ ਦਿੱਤੀਆ। ਇਸ ਮੌਕੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ 2022 ਨੇ ਸਾਡਾ ਪੁੱਤ ਸਾਥੋ ਖੋਹ ਲਿਆ । ਮੇਰੇ ਪੁੱਤ ਦੀ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 1 ਜਨਵਰੀ 2023 : ਪਿੰਡ ਮੂਸਾ ਵਿਖੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅੱਜ ਨਵੇਂ ਸਾਲ 2023 ਦੀਆਂ ਵਧਾਈਆ ਦਿੱਤੀਆ। ਇਸ ਮੌਕੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ 2022 ਨੇ ਸਾਡਾ ਪੁੱਤ ਸਾਥੋ ਖੋਹ ਲਿਆ । ਮੇਰੇ ਪੁੱਤ ਦੀ ਮੌਤ ਨੂੰ 7 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ‘ਤੇ 7 ਮਹੀਨੇ ਤੋਂ ਹੀ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਕਰ ਰਹੇ ਹਾਂ ਪਰ ਕਿਸੇ ਦੇ ਵੀ ਕੰਨ ਤੋਂ ਜੂੰ ਤੱਕ ਨਹੀਂ ਰੇਂਗ ਰਹੀ।

ਮਾਤਾ ਚਰਨ ਕੌਰ ਨੇ ਮੂਸੇ ਪਹੁੰਚੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸਾਲ 2022 ਵਿਚ ਮਿਲੇ ਜ਼ਖਮ ਸਾਡੇ ਸਾਰੀ ਉਮਰ ਰਹਿਣਗੇ। ਉਨ੍ਹਾਂ ਕਿਹਾ ਕਿ 2022 ਵਿਚ ਮਿਲੇ ਜ਼ਖਮ ਆਖਰੀ ਸਾਹ ਤੱਕ ਸਾਡੇ ਨਾਲ ਸਾਨੂੰ ਯਾਦ ਰਹੇਗਾ ਅਸੀਂ ਨਹੀਂ ਭੁੱਲ ਸਕਦੇ।

ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਮਾਂਵਾ ਦੇ ਪੁੱਤ ਮਰਦੇ ਰਹਿਣਗੇ ਪਰ ਕੋਈ ਇਨਸਾਫ਼ ਨਹੀਂ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਡੀਜੀਪੀ ਤੋਂ ਇਨਸਾਫ਼ ਦੀ ਗੁਹਾਰ ਲਗਾਉਦੇ ਹਾਂ ਕਿ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਮਾਤਾ ਚਰਨ ਕੌਰ ਨੇ ਸਾਰਿਆ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਰੱਖੇ ਇਨਸਾਫ਼ ਰਜਿਸਟਰ ਵਿੱਚ ਸਾਈਨ ਕਰੋ।

Leave a Reply

Your email address will not be published. Required fields are marked *

Visitor : Visitor