ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 31 ਦਸੰਬਰ 2022 : ਬੀਤੀ ਦਿਨੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੀ ਡਿਨਰ ਕਮ ਇਲੈਕਸ਼ਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿਚ ਡਾ. ਗੁਰਬਖਸ਼ ਸਿੰਘ ਚਹਿਲ, ਡਾ. ਰਮੇਸ਼ ਕਟੋਦੀਆ, ਡਾ. ਰਣਜੀਤ ਸਿੰਘ ਰਾਏਪੁਰੀ, ਡਾ. ਰੁਪਿੰਦਰ ਸਿੰਗਲਾ, ਡਾ. ਅਸ਼ੋਕ ਕਾਂਸਲ ਅਤੇ ਡਾ. ਸੁਨੀਤ ਜਿੰਦਲ ਹੋਰਾਂ ਦੇ ਪ੍ਰਧਾਨਗੀ ਮੰਡਲ ਨੇ ਜਰਨਲ ਹਾਊਸ ਵਿਚ ਦੀ ਮੀਟਿੰਗ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਲਾਨਾ ਇਲੈਕਸ਼ਨ ਕਰਵਾਏ। ਇਸ ਮੌਕੇ ਸਾਰੇ ਹੀ ਮੈਂਬਰਾਂ ਨੇ ਪੁਰਾਣੀ ਟੀਮ ਦੁਆਰਾ ਕੀਤੇ ਗਏ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਰਬਸੰਮਤੀ ਨਾਲ ਪੁਰਾਣੀ ਟੀਮ ਨੂੰ ਆਉਂਦੇ ਦੋ ਸਾਲਾਂ ਲਈ ਚੁਣ ਕੇ ਸੰਸਥਾਂ ਦੀ ਬੇਹਤਰੀ ਲਈ ਕੰਮ ਕਰਨ ਦੀ ਜਿੰਮੇਵਾਰੀ ਦਿੱਤੀ।
ਜਿਸ ਵਿਚ ਡਾ. ਜਨਕ ਰਾਜ ਸਿੰਗਲਾ ਪ੍ਰਧਾਨ, ਡਾ. ਸ਼ੇਰ ਜੰਗ ਸਿੰਘ ਸਿੱਧੂ ਜਰਨਲ ਸਕੱਤਰ ਅਤੇ ਡਾ. ਸੁਰੇਸ਼ ਸਿੰਗਲਾ ਨੂੰ ਵਿੱਤ ਸਕੱਤਰ ਥਾਪਿਆ ਗਿਆ। ਇਸ ਮੌਕੇ ਡਿਨਰ ਦਾ ਪ੍ਰਬੰਧ ਡਾ. ਯਸ਼ਪਾਲ ਗਰਗ, ਡਾ. ਰਾਕੇਸ਼ ਜਿੰਦਲ ਅਤੇ ਡਾ. ਨੀਰੂ ਬਾਂਸਲ ਵੱਲੋ ਕੀਤਾ ਗਿਆ। ਸਾਰੇ ਹੀ ਮੈਂਬਰਾਂ ਨੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਰਹਿਣ ਲਈ ਅਪਣੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਮੌਕੇ ਡਾ. ਵਿਜੇ ਸਿੰਗਲਾ MLA, ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਨਰੇਸ਼ ਬਾਂਸਲ, ਡਾ. ਰਾਜੀਵ, ਡਾ. ਪਵਨ ਬਾਂਸਲ, ਡਾ. ਤਰਲੋਕ ਸਿੰਘ, ਡਾ. ਇੰਦਰਪਾਲ ਸਿੰਘ, ਡਾ. ਰਵਿੰਦਰ ਸਿੰਘ ਬਰਾੜ, ਡਾ. ਸੁਖਦੇਵ ਡੂਮੇਲੀ, ਡਾ. ਮਨੋਜ, ਡਾ. ਵਿਸ਼ਾਲ, ਡਾ. ਪਰਸ਼ੋਤਮ ਜਿੰਦਲ, ਡਾ. ਪਰਸ਼ੋਤਮ ਗੋਇਲ, ਡਾ. ਸੁਬੋਧ ਗੁਪਤਾ, ਡਾ. ਸਤਪਾਲ ਜਿੰਦਲ, ਡਾ. ਸਤਪਾਲ ਬਾਂਸਲ, ਡਾ. ਪਵਨ ਗਰਗ ਮੌੜ, ਡਾ. ਅਨਿਲ ਭੀਖੀ ਅਤੇ ਹੋਰ ਸਾਰੇ ਡਾਕਟਰ ਸਾਹਿਬਾਨ ਹਾਜ਼ਰ ਸਨ।











