Visitor : Visitor

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਨੇ ਲੋੜਵੰਦ ਬੱਚਿਆਂ ਨੂੰ ਕੋਟੀਆਂ, ਬੂਟ, ਜੁਰਾਬਾਂ ਵੰਡੀਆ

ਸੰਜੀਵ ਜਿੰਦਲ  ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 24 ਦਸੰਬਰ 2022 : ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵੱਲੋਂ ਅੱਜ ਸਰਕਾਰੀ ਸਕੈਡੰਰੀ ਸਕੂਲ ਲੜਕੇ ਬੁਢਲਾਡਾ ਦੇ 40 ਤੋਂ ਵੱਧ ਲੋੜਵੰਦ ਬੱਚਿਆਂ ਨੂੰ ਕੋਟੀਆਂ, ਬੂਟ, ਜੁਰਾਬਾਂ ਆਦਿ ਦਿੱਤੀਆਂ ਗਈਆਂ l ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਇਸ ਸਾਲ 50 ਹਜ਼ਾਰ ਰੁਪਏ ਤੋਂ ਵੱਧ ਦੀਆਂ ਲੋੜਵੰਦ…

ਸੰਜੀਵ ਜਿੰਦਲ  ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 24 ਦਸੰਬਰ 2022 : ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵੱਲੋਂ ਅੱਜ ਸਰਕਾਰੀ ਸਕੈਡੰਰੀ ਸਕੂਲ ਲੜਕੇ ਬੁਢਲਾਡਾ ਦੇ 40 ਤੋਂ ਵੱਧ ਲੋੜਵੰਦ ਬੱਚਿਆਂ ਨੂੰ ਕੋਟੀਆਂ, ਬੂਟ, ਜੁਰਾਬਾਂ ਆਦਿ ਦਿੱਤੀਆਂ ਗਈਆਂ l ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਇਸ ਸਾਲ 50 ਹਜ਼ਾਰ ਰੁਪਏ ਤੋਂ ਵੱਧ ਦੀਆਂ ਲੋੜਵੰਦ ਬੱਚਿਆਂ ਨੂੰ ਕੋਟੀਆਂ ਬੂਟ ਜੁਰਾਬਾਂ ਆਦਿ ਦਿੱਤੀਆਂ ਜਾਣਗੀਆਂ। ਭਲਾਈ ਕੇਂਦਰ ਦੇ ਮੈਂਬਰਾਂ ਵੱਲੋਂ ਸਮੂਹ ਸਕੂਲਾਂ ਨੂੰ ਬੇਨਤੀ ਕੀਤੀ ਗਈ ਕਿ ਜਿਸ ਵੀ ਸਕੂਲ ਵਿਚ ਜ਼ਰੂਰਤਮੰਦ ਬੱਚੇ ਹਨ ਤਾਂ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ ਤਾਂ ਕਿ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ l

ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮਾਸਟਰ  ਕੁਲਵੰਤ ਸਿੰਘ ਮਿੱਠੂ ਸਿੰਘ, ਸੋਹਣ ਸਿੰਘ ਬਲਬੀਰ ਸਿੰਘ, ਨੱਥਾ ਸਿੰਘ ,ਗੋਪਾਲ ਸਿੰਘ ,ਬਲਦੇਵ ਕੱਕੜ ,ਨਰੇਸ਼ ਕੁਮਾਰ ਬੰਸੀ,ਕਰਮਜੀਤ ਸਿੰਘ ,ਇੰਦਰ ਸੈਨ,ਮੋਹਿੰਦਰ ਪਾਲ ਸਿੰਘ ਹਾਜ਼ਰ ਸਨ l 

Leave a Reply

Your email address will not be published. Required fields are marked *

Visitor : Visitor