Visitor : Visitor
,

ਅੰਗੀਠੀ ਬਣੀ ਜਾਨ ਦੀ ਦੁਸ਼ਮਣ, ਹੋਟਲ ਦੇ ਕਮਰੇ ‘ਚ ਦਮ ਘੁਟਣ ਨਾਲ ਔਰਤ-ਮਰਦ ਦੀ ਮੌਤ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਗੁਰਦਾਸਪੁਰ : ਗੁਰਦਾਸਪੁਰ ‘ਚ ‘ਰੰਗਤ ਹੋਟਲ’ ਦੇ ਕੁੱਕ ਅਤੇ ਇੱਕ ਔਰਤ ਦੀ ਲਾਸ਼ ਹੋਟਲ ਦੇ ਕਮਰੇ ‘ਚੋਂ ਬਰਾਮਦ ਹੋਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਤ ਅੰਗੀਠੀ ਦੇ ਧੂੰਏਂ ਨਾਲ ਦਮ ਘੁਟਣ ਨਾਲ ਹੋਈ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਪਿੰਡ ਰੱਤੋਵਾਲ ਦਾ ਰਹਿਣ ਵਾਲਾ ਸੂਰਜ ਬੱਬਰੀ ਬਾਈਪਾਸ ਚੌਕ ‘ਤੇ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਗੁਰਦਾਸਪੁਰ : ਗੁਰਦਾਸਪੁਰ ‘ਚ ‘ਰੰਗਤ ਹੋਟਲ’ ਦੇ ਕੁੱਕ ਅਤੇ ਇੱਕ ਔਰਤ ਦੀ ਲਾਸ਼ ਹੋਟਲ ਦੇ ਕਮਰੇ ‘ਚੋਂ ਬਰਾਮਦ ਹੋਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਤ ਅੰਗੀਠੀ ਦੇ ਧੂੰਏਂ ਨਾਲ ਦਮ ਘੁਟਣ ਨਾਲ ਹੋਈ ਹੈ।

ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਪਿੰਡ ਰੱਤੋਵਾਲ ਦਾ ਰਹਿਣ ਵਾਲਾ ਸੂਰਜ ਬੱਬਰੀ ਬਾਈਪਾਸ ਚੌਕ ‘ਤੇ ਸਥਿਤ ਰੰਗਤ ਹੋਟਲ ‘ਚ ਰਸੋਈਏ ਦਾ ਕੰਮ ਕਰਦਾ ਸੀ। ਵੀਰਵਾਰ ਨੂੰ ਇਕ ਮੁਟਿਆਰ ਉਸ ਨੂੰ ਮਿਲਣ ਹੋਟਲ ਆਈ ਸੀ। ਜਦੋਂ ਦੇਰ ਰਾਤ ਤੱਕ ਦੋਵੇਂ ਬਾਹਰ ਨਹੀਂ ਆਏ ਤਾਂ ਹੋਟਲ ਮਾਲਕ ਨੂੰ ਸ਼ੱਕ ਹੋਇਆ। ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਜਦੋਂ ਦੋਵੇਂ ਬਾਹਰ ਨਹੀਂ ਆਏ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਇਸ ਤੋਂ ਬਾਅਦ ਥਾਣਾ ਸਦਰ ਦੇ ਐਸ.ਐਚ.ਓ ਅਮਨਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਕਮਰੇ ਦਾ ਬੂਹਾ ਤੋੜਿਆ ਤਾਂ ਦੇਖਿਆ ਕਿ ਦੋਵੇਂ ਪੂਰੀ ਤਰ੍ਹਾਂ ਨਗਨ ਹਾਲਤ ਵਿੱਚ ਪਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ | ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਦੋਹਾਂ ਨੇ ਠੰਢ ਤੋਂ ਬਚਣ ਲਈ ਕਮਰੇ ਵਿੱਚ ਕੋਲੇ ਦੀ ਭੱਠੀ ਬਾਲੀ ਹੋਈ ਸੀ, ਜਦੋਂਕਿ ਕਮਰੇ ਵਿੱਚ ਕੋਈ ਖਿੜਕੀ ਨਹੀਂ ਸੀ। ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਦੋਵਾਂ ਦੀ ਮੌਤ ਭੱਠੀ ਦੇ ਧੂੰਏਂ ਕਾਰਨ ਹੋਈ ਹੈ।

ਹਾਲਾਂਕਿ ਦੋਵਾਂ ਦੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ। ਡੀ.ਐੱਸ.ਪੀ. ਰਿਪੁਤਪਨ ਨੇ ਦੱਸਿਆ ਕਿ ਪੁਲੀਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਿਸ਼ਤੇਦਾਰਾਂ ਦੇ ਬਿਆਨ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Visitor : Visitor