ਜ਼ਿਲ੍ਹਾ ਮਾਨਸਾ ਮਗਨਰੇਗਾ ਗਤੀਵਿਧੀਆਂ ਲਈ ਸੂਬੇਅੰਦਰ ਮੋਹਰੀ-ਵਧੀਕ ਡਿਪਟੀ ਕਮਿਸ਼ਨਰ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਦਸੰਬਰ 2022 : ਮਗਨਰੇਗਾ ਸਕੀਮ ਦੀ ਚੰਗੀ ਕਾਰਗੁਜ਼ਾਰੀ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹਾ ਮਾਨਸਾ ਨੂੰ ਸੂਬਾ ਪੱਧਰੀ ਬੈਸਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਇਹ ਅਵਾਰਡ ਮਿਲਣ ’ਤੇ ਖੁਸ਼ੀ ਜਾਹਰ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ. ਬੈਨਿਥ, ਉਨ੍ਹਾਂ ਦੀ ਟੀਮ, ਸਮੂਹ ਸਰਪੰਚ ਅਤੇ ਮਨਰੇਗਾ ਜਾਬ ਕਾਰਡ ਧਾਰਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਵੀ ਜ਼ਿਲ੍ਹੇ ਦੇ ਮੋਹਰੀ ਹੋਣ ਦੇ ਰਿਕਾਰਡ ਨੂੰ ਕਾਇਮ ਰੱਖਣ ਲਈ ਮਗਨਰੇਗਾ ਸਕੀਮ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਵਿੱਤੀ ਸਾਲ 2022-23 ’ਚ ਦੇਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਔਰਤ ਮੇਟਾਂ ਦੀ ਸਿਖਲਾਈ ਸਬੰਧੀ 20 ਦਸਬੰਰ 2022 ਨੂੰ ਚੰਡੀਗੜ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਰੇਕ ਜ਼ਿਲ੍ਹੇ ਦੇ 10 ਔਰਤ ਮੇਟ ਵੱਲੋਂ ਹਿੱਸਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਦੀ ਗਤੀਵਿਧੀਆਂ ਨੂੰ ਜਿਲ੍ਹੇ ਅੰਦਰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਸਭ ਤੋਂ ਵੱਧ ਜੋਬ ਕਾਰਡ ਧਾਰਕਾਂ ਦੇ ਆਧਾਰ ਕਾਰਡ ਅਪਡੇਟ ਕਰਨ ਵੱਜੋਂ 23 ਜ਼ਿਲਿ੍ਹਆਂ ਵਿੱਚੋਂ ਪਹਿਲੇ ਸਥਾਨ ’ਤੇ ਆਉਣ ਕਰਕੇ ਬੈਸਟ ਜ਼ਿਲ੍ਹਾ ਐਲਾਨਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਮੇਟਾਂ ਨੂੰ ਮਗਨਰੇਗਾ ਸਕੀਮ ਨੂੰ ਲਾਗੂ ਕਰਨ ਅਤੇ ਮਗਨਰੇਗਾ ਸਕੀਮ ਦੀਆਂ ਹਦਾਇਤਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜ਼ਿਲ੍ਹਾ ਮਾਨਸਾ ਨੂੰ ਮਗਨਰੇਗਾ ਸਕੀਮ ਅਧੀਨ ਵੱਖ-ਵੱਖ ਪੈਰਾਮੀਟਰ ਜਿਵੇਂ ਕਿ ਸਮੇਂ ਸਿਰ ਭੁਗਤਾਨ, ਐਨ.ਆਰ.ਐਮ. ਸਬੰਧੀ ਕੰਮ, ਏਰੀਆ ਅਫਸਰ ਐਪ ’ਤੇ ਚੈਕਿੰਗ, ਪੈਦਾ ਕੀਤੇ ਮਨੁੱਖੀ ਦਿਨ, ਸਾਂਝਾ ਜਲ ਤਲਾਬ ਅਤੇ ਖੇਡ ਮੈਦਾਨਾਂ ਦੀ ਪ੍ਰਗਤੀ, ਅਦਾਇਗੀਆਂ ਸਬੰਧੀ ਰੀਜੈਕਸ਼ਨਾਂ ਨੂੰ ਮੁੜ ਜਨਰੇਟ ਕਰਨਾ, ਐਨ.ਐਮ.ਐਮ.ਐਸ. ਉੱਪਰ ਹਾਜਰੀ, ਸੋਸ਼ਲ ਆਡਿਟ ਏ.ਟੀ.ਆਰ. ਵਿੱਚ ਵਧੀਆ ਕਾਰਗੁਜਾਰੀ ਲਈ ਮੁਬਾਰਬਾਦ ਦਿੱਤੀ ਗਈ।











