Visitor : Visitor

ਭੋਗ ਤੇ ਅੰਤਿਮ ਅਰਦਾਸ ਮੌਕੇ ਪੁਸਤਕ ਪ੍ਰਦਰਸ਼ਨੀ ਲਗਾਕੇ ਨਵੀਂ ਪਿਰਤ ਪਾਈ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਸਰਦੂਲਗੜ੍ਹ, 20 ਦਸੰਬਰ 2022 : ਸਰਦੂਲਗੜ੍ਹ ਦੇ ਸਾਬਕਾ ਸਰਪੰਚ ਅਤੇ ਨਕਸਲਬਾੜੀ ਲਹਿਰ ਨਾਲ ਜੁੜੇ ਲੋਕ ਪੱਖੀ ਆਗੂ ਸਵ: ਗੁਰਬਚਨ ਸਿੰਘ ਸੰਧੂ ਦੇ ਭੋਗ ਮੌਕੇ ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਵਿਖੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੁੰਦਿਆਂ ਇਲਾਕੇ ਦੇ ਸੈਂਕੜੇ ਲੋਕਾਂ ਨੇ ਉਸ ਨੂੰ  ਸ਼ਰਧਾ ਦੇ ਫੁੱਲ ਭੇਟ ਕੀਤੇ। ਭੋਗ ਮੌਕੇ ਕੀਰਤਨੀਏ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਸਰਦੂਲਗੜ੍ਹ, 20 ਦਸੰਬਰ 2022 : ਸਰਦੂਲਗੜ੍ਹ ਦੇ ਸਾਬਕਾ ਸਰਪੰਚ ਅਤੇ ਨਕਸਲਬਾੜੀ ਲਹਿਰ ਨਾਲ ਜੁੜੇ ਲੋਕ ਪੱਖੀ ਆਗੂ ਸਵ: ਗੁਰਬਚਨ ਸਿੰਘ ਸੰਧੂ ਦੇ ਭੋਗ ਮੌਕੇ ਗੁਰਦੁਆਰਾ ਸ੍ਰੀ ਸਰੋਵਰ ਸਾਹਿਬ ਵਿਖੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੁੰਦਿਆਂ ਇਲਾਕੇ ਦੇ ਸੈਂਕੜੇ ਲੋਕਾਂ ਨੇ ਉਸ ਨੂੰ  ਸ਼ਰਧਾ ਦੇ ਫੁੱਲ ਭੇਟ ਕੀਤੇ। ਭੋਗ ਮੌਕੇ ਕੀਰਤਨੀਏ ਸਿੰਘਾਂ ਵੱਲੋਂ ਰਸਭਿੰਨੀ ਬਾਣੀ ਦਾ ਕੀਰਤਨ ਕੀਤਾ ਅਤੇ ਗੁਰਬਚਨ ਸਿੰਘ ਦੇ ਜੀਵਨ ਬਾਰੇ ਦੱਸਿਆ।

ਭੋਗ ਮੌਕੇ ਪਰਿਵਾਰ ਵੱਲੋਂ ਨਵੀਂ ਪਿਰਤ ਪਾਉਂਦਿਆਂ ਸਾਹਿਬਦੀਪ ਪਬਲੀਕੇਸ਼ਨ ਭੀਖੀ ਦੇ ਸਹਿਯੋਗ ਨਾਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਜਿੱਥੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਵਿਅਕਤੀਆਂ ਨੇ ਕਿਤਾਬਾਂ ਦੀ ਖਰੀਦ ਕੀਤੀ। ਭੋਗ ਮੌਕੇ ਪਰਿਵਾਰਕ ਮੈਬਰ  ਹਰਸਿਮਰਨਜੀਤ ਸਿੰਘ(ਬੇਟਾ) ਅਤੇ ਵਿਸ਼ਵਦੀਪ ਸਿੰਘ ਬਰਾੜ (ਜਵਾਈ) ਨੇ ਕਿਹਾ ਕਿ ਸਵ: ਗੁਰਬਚਨ ਸਿੰਘ ਦੀ ਯਾਦ ਵਿੱਚ ਇੱਕ ਟਰੱਸਟ ਬਣਾਇਆ ਜਾਵੇਗਾ। ਜਿਸ ਵੱਲੋਂ ਹਰ ਸਾਲ ਦਸਵੀਂ ਤੇ ਬਾਰਵੀਂ ਕਲਾਸ ਵਿੱਚੋਂ ਸਕੂਲ ‘ਚੋਂ ਪਹਿਲੇ ਨੰਬਰ ‘ਤੇ ਆਉਣ ਵਾਲੀਆਂ ਲੜਕੀਆਂ ਨੂੰ 3100-3100 ਰੁਪੈ ਅਤੇ ਲੜਕਿਆਂ ਨੂੰ 2100-2100 ਰੁਪੈ ਦਾ ਨਕਦ ਇਨਾਮ ਦਿੱਤਾ ਜਾਇਆ ਕਰੇਗਾ ਅਤੇ ਹੋਰ ਵੀ ਲੋਕ ਭਲਾਈ ਦੇ ਕਾਰਜ ਕੀਤੇ ਜਾਣਗੇ। ਇਸ ਮੌਕੇ ਬਿਕਰਜੀਤ ਸਿੰਘ ਸਾਧੂਵਾਲਾ, ਬਾਬਾ ਕੇਵਲ ਦਾਸ, ਭੁਪਿੰਦਰ ਸੰਧੂ, ਰਮਨਦੀਪ ਕੁਸਲਾ, ਜਸਵਿੰਦਰ ਮਾਨਸਾ ਅਤੇ  ਕਰਨ ਭੀਖੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Visitor : Visitor