Visitor : Visitor

ਵਧੀਕ ਡਿਪਟੀ ਕਮਿਸ਼ਨਰ ਨੇ ‘ਦੀ ਰੱਲਾ ਬਹੁਮੰਤਵੀ ਐਗਰੀ ਸਰਵਿਸ ਸਭਾ’ ਦਾ ਲਿਆ ਜਾਇਜ਼ਾ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 3 ਦਸੰਬਰ 2022  :ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਆਈ.ਏ.ਐਸ. ਵੱਲੋਂ ‘ਦੀ ਰੱਲਾ ਬਹੁਮੰਤਵੀ ਐਗਰੀ ਸਰਵਿਸ ਸਭਾ ਲਿਮਟਡ’ ਪਿੰਡ ਰੱਲਾ ਦਾ ਜਾਇਜ਼ਾ ਲਿਆ। ਇਸ ਮੌਕੇ ਸਭਾ ਸਕੱਤਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਸਭਾ ਵੱਲੋਂ ਕੀਤੇ ਜਾਦੇ ਕੰਮ ਥੋੜੇ੍ਹ ਸਮੇਂ ਦੇ ਫਸਲੀ ਕਰਜ਼ੇ ਦੀ ਅਡਵਾਂਸਮੈਂਟ ਅਤੇ ਵਸੂਲੀ,…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 3 ਦਸੰਬਰ 2022  :ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਆਈ.ਏ.ਐਸ. ਵੱਲੋਂ ‘ਦੀ ਰੱਲਾ ਬਹੁਮੰਤਵੀ ਐਗਰੀ ਸਰਵਿਸ ਸਭਾ ਲਿਮਟਡ’ ਪਿੰਡ ਰੱਲਾ ਦਾ ਜਾਇਜ਼ਾ ਲਿਆ।

ਇਸ ਮੌਕੇ ਸਭਾ ਸਕੱਤਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਸਭਾ ਵੱਲੋਂ ਕੀਤੇ ਜਾਦੇ ਕੰਮ ਥੋੜੇ੍ਹ ਸਮੇਂ ਦੇ ਫਸਲੀ ਕਰਜ਼ੇ ਦੀ ਅਡਵਾਂਸਮੈਂਟ ਅਤੇ ਵਸੂਲੀ, ਖਾਦ ਦੀ ਵੰਡ, ਜਰੂਰੀ ਵਸਤਾਂ ਦੇ ਸਾਮਾਨ ਦੀ ਵੰਡ, ਸਭਾ ਵਿਚ ਖੇਤੀਬਾੜੀ ਸੰਦਾਂ ਬਾਰੇ ਜਾਣੂ ਕਰਵਾਇਆ। ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ ਦੱਸਿਆ ਕਿ ਜਿਹੜੇ ਕਿਸਾਨ ਮੈਂਬਰ ਸਭਾ ਤੋਂ ਥੋੜੇ ਸਮੇਂ ਦਾ ਕਰਜ਼ਾ ਲੈ ਕੇ ਸਮੇਂ ਸਿਰ ਆਪਣਾ ਕਰਜ਼ਾ ਵਾਪਸ ਕਰਦੇ ਹਨ ਉਨ੍ਹਾਂ ਨੂੰ ਨਾਬਾਰਡ ਵੱਲੋਂ 3 ਫ਼ੀਸਦੀ ਵਿਆਜ਼ ਵਿਚ ਛੋਟ ਦਿੱਤੀ ਜਾਂਦੀ ਹੈ ਜਿਸ ਕਰਕੇ 7 ਫ਼ੀਸਦ ਉੱਤੇੇ ਮਿਲਣ ਵਾਲਾ ਕਰਜਾ 4 ਫ਼ੀਸਦ ’ਤੇ ਰਹਿ ਜਾਂਦਾ ਹੈ, ਇਸ ਨਾਲ ਸਭਾ ਦੇ ਕਿਸਾਨ ਮੈਂਬਰਾਂ ਨੂੰ ਕਾਫੀ ਲਾਭ ਹੁੰਦਾ ਹੈ।

ਸਹਾਇਕ ਰਜਿਸਟਰਾਰ ਨੇ ਸਭਾ ਵਿਚ ਸਥਾਪਤ ਕੀਤੇ ਐਗਰੋ ਸਰਵਿਸ ਸੈਂਟਰ ਵਿਚ ਕਿਸਾਨ ਮੈਂਬਰਾਂ ਨੂੰ ਕਿਰਾਏ ’ਤੇ ਮੁਹੱਈਆ ਕਰਵਾਏ ਜਾਂਦੇ ਟਰੈਕਟਰ, ਜ਼ੀਰੋ ਡਰਿਲ, ਸੂਪਰ ਸੀਡਰ, ਹੈਪੀ ਸੀਡਰ ਆਦਿ ਸੰਦਾਂ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਦੀ ਰੱਲਾ ਬਹੁਮੰਤਵੀ ਐਗਰੀ ਸਰਵਿਸ ਸਭਾ ਲਿਮਟਡ ਦੀ ਬੈਂਕ ਬਰਾਂਚ ਕੋਆਪ੍ਰੇਟਿਵ ਬੈਂਕ ਜੋਗਾ ਦਾ ਵੀ ਦੌਰਾ ਕੀਤਾ ਗਿਆ।
ਇਸ ਮੌਕੇ ਬਰਾਂਚ ਮੈਨੇਜਰ, ਕਰਨੈਲ ਸਿੰਘ ਵੱਲੋਂ ਬੈਂਕ ਵੱਲੋਂ ਕੀਤੇ ਜਾਣ ਵਾਲੇ ਕੰਮ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੈਂਕ ਬਰਾਂਚ ਜੋਗਾ ਨਾਲ ਜ਼ੋਗਾ, ਰੱਲਾ, ਅਕੱਲੀਆ, ਭੋਪਾਲ ਕਲਾਂ, ਰੱੜ੍ਹ, ਮਾਖਾ ਚਹਿਲਾਂ  ਸਭਾਵਾਂ ਲੈਣ ਦੇਣ ਕਰਦੀਆਂ ਹਨ। ਅਖ਼ੀਰ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਸਭਾ ਵਿਚ ਪੋਦਾ ਲਗਾਇਆ ਗਿਆ।

ਇਸ ਮੌਕੇ ਤਾਜੇਸ਼ਵਰ ਸਿੰਘ ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਮਾਨਸਾ ਅਤੇ ਮੈਡਮ ਸ਼ਹਿਨਾਜ ਮਿੱਤਲ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਮਾਨਸਾ, ਜਗਾਤਰ ਸਿੰਘ ਅੰਕੜਾ ਸਹਾਇਕ ਟੂ ਉਪ ਰਜਿਟਰਾਰ ਸਹਿਕਾਰੀ ਸਭਾਵਾਂ ਮਾਨਸਾ, ਲਕਸ਼ਦੀਪ ਜੈਨ ਹਲਕਾ ਨਿਰੀਖਕ, ਹੇਮ ਰਾਜ ਸਭਾ ਸਕੱਤਰ ਅਤੇ ਸਭਾ ਦੀ ਪ੍ਰਬੰਧਕ ਕਮੇਟੀ ਹਾਜਰ ਸਨ।

Leave a Reply

Your email address will not be published. Required fields are marked *

Visitor : Visitor