Visitor : Visitor

ਜਥੇਬੰਦ ਹੋਕੇ ਸੰਘਰਸ਼ ਦਾ ਰਸਤਾ ਅਖਤਿਆਰ ਕਰਕੇ ਹੀ ਹੱਕ ਪ੍ਰਾਪਤ ਹੋਣਗੇ  : ਐਡਵੋਕੇਟ ਉੱਡਤ 

ਲਾਲ ਝੰਡਾ ਪੇਡੂ ਚੌਕੀਦਾਰ ਯੂਨੀਅਨ (ਸੀਟੂ)  ਜਿਲ੍ਹਾ ਮਾਨਸਾ ਦੀ ਜਥੇਬੰਦਕ ਕਾਨਫਰੰਸ ਸੰਪੰਨ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 16 ਨਵੰਬਰ 2022 : ਲਾਲ ਝੰਡਾ ਪੇਡੂ ਚੌਕੀਦਾਰ ਯੂਨੀਅਨ (ਸੀਟੂ) ਜਿਲ੍ਹਾ ਮਾਨਸਾ ਦੀ ਜਥੇਬੰਦਕ ਕਾਨਫਰੰਸ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਸਾਥੀ ਮੱਘਰ ਸਿੰਘ ਸਮਾਂਓ , ਅਜਮੇਰ ਸਿੰਘ ਖੋਖਰ ਤੇ ਜਰਨੈਲ ਸਿੰਘ ਬਾਜੇਵਾਲਾ ਦੀ ਪ੍ਰਧਾਨਗੀ ਹੇਠ…

ਲਾਲ ਝੰਡਾ ਪੇਡੂ ਚੌਕੀਦਾਰ ਯੂਨੀਅਨ (ਸੀਟੂ)  ਜਿਲ੍ਹਾ ਮਾਨਸਾ ਦੀ ਜਥੇਬੰਦਕ ਕਾਨਫਰੰਸ ਸੰਪੰਨ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 16 ਨਵੰਬਰ 2022 : ਲਾਲ ਝੰਡਾ ਪੇਡੂ ਚੌਕੀਦਾਰ ਯੂਨੀਅਨ (ਸੀਟੂ) ਜਿਲ੍ਹਾ ਮਾਨਸਾ ਦੀ ਜਥੇਬੰਦਕ ਕਾਨਫਰੰਸ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਸਾਥੀ ਮੱਘਰ ਸਿੰਘ ਸਮਾਂਓ , ਅਜਮੇਰ ਸਿੰਘ ਖੋਖਰ ਤੇ ਜਰਨੈਲ ਸਿੰਘ ਬਾਜੇਵਾਲਾ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ । ਕਾਨਫਰੰਸ ਦੇ ਸੁਰੂਆਤ ਵਿੱਚ ਵਿਛੜੇ ਸਾਥੀਆਂ ਦੀ ਯਾਦ ਵਿੱਚ ਸੋਕ ਮਤਾ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਕਾਨਫਰੰਸ ਦਾ ਉਦਘਾਟਨ ਕਰਦਿਆ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਚੌਕੀਦਾਰ ਪ੍ਰਾਸਾਸ਼ਨ ਦੀ ਹੇਠਲੀ ਤੇ ਬੇਹੱਦ ਅਹਿਮ ਕੜੀ ਹੈ , ਪਰੰਤੂ ਸਮੇ ਦੇ ਹਾਕਮ ਚੌਕੀਦਾਰ ਭਾਈਚਾਰੇ ਨੂੰ ਅਹਿਮੀਅਤ ਨਹੀ ਦਿੰਦੇ ਤੇ ਲੰਮੇ ਸਮੇ ਤੋ ਲਟਕਦੀਆਂ ਅਹਿਮ ਮੰਗਾ ਵੱਲ ਧਿਆਨ ਨਹੀ ਦੇ ਰਹੇ , ਐਡਵੋਕੇਟ ਉੱਡਤ ਨੇ ਕਿਹਾ ਕਿ ਜਥੇਬੰਦ ਹੋਕੇ ਸੰਘਰਸ਼ ਦੇ ਰਸਤੇ ਰਾਹੀਂ ਹੀ  ਹੱਕ ਪ੍ਰਾਪਤ ਕੀਤੇ ਜਾ ਸਕਦੇ ਹਨ ।

ਇਸ ਮੌਕੇ ਤੇ ਪਿਛਲੇ ਕੰਮਾ ਦੀ ਰਿਪੋਰਟ ਜਿਲ੍ਹਾ ਆਗੂ ‌ਮੱਘਰ ਸਿੰਘ ਸਮਾਓ ਨੇ ਪੇਸ਼ ਕੀਤੀ , ਜਿਸਨੂੰ ਹਾਉਸ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ । ਇਸ ਮੌਕੇ ਤੇ  ਲਾਲ ਝੰਡਾ ਪੇਡੂ ਚੌਕੀਦਾਰ ਯੂਨੀਅਨ ਸੀਟੂ ਦੀ 13 ਮੈਬਰੀ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ , ਜਿਸ ਵਿੱਚ ਕੁਲਵੰਤ ਸਿੰਘ ਬਰਨਾਲਾ ਨੂੰ ਜ਼ਿਲ੍ਹਾ ਪ੍ਰਧਾਨ, ਮੱਘਰ ਸਿੰਘ ਸਮਾਓ  ਚੇਅਰਮੈਨ ,ਜਿਲ੍ਹਾ ਪ੍ਰਧਾਨ , ਜੁਗਰਾਜ ਸਿੰਘ ਜੋਗਾ ਨੂੰ ਜਿਲ੍ਹਾ ਸਕੱਤਰ , ਅਜਮੇਰ ਸਿੰਘ ਖੋਖਰ , ਜਰਨੈਲ ਸਿੰਘ ਬਾਜੇਵਾਲਾ , ਤਰਸੇਮ ਸਿੰਘ ਖੀਵਾ , ਗੁਰਮੀਤ ਸਿੰਘ ਬੀਰੋਕੇ , ਹਰਨੇਕ ਸਿੰਘ ਨੰਗਲ , ਬੱਲਮ ਸਿੰਘ ਮੰਦਰਾ , ਭਰਪੂਰ ਸਿੰਘ ਗੁਰਨੇ  ਸਹਾਇਕ ਸਕੱਤਰ  , ਹਰਬੰਸ ਸਿੰਘ ਫਤਹਿਪੁਰ , ਸੰਦੀਪ ਸਿੰਘ ਖੁਡਾਲ ਤੇ ਗੁਰਜੰਟ ਸਿੰਘ ਫਫੜੇ ਆਦਿ ਵਰਕਿੰਗ ਕਮੇਟੀ ਮੈਬਰ ਚੁਣੇ ਗਏ , ਅਖੀਰ ਵਿੱਚ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਬਰਨਾਲਾ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *

Visitor : Visitor