ਬਿਊਰੋ, ਪ੍ਰਾਈਮ ਪੋਸਟ ਪੰਜਾਬ
ਗੁਰਦਾਸਪੁਰ: ਬਟਾਲਾ ਦੇ ਉਮਰਪੁਰਾ ਇਲਾਕੇ ਵਿੱਚ ਬੀਤੀ ਰਾਤ ਦੋ ਵਜੇ ਦੇ ਕਰੀਬ ਇਕ ਗਰੀਬ ਅਤੇ ਮਜ਼ਦੂਰੀ ਕਰ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ ਕੱਚਾ ਮਕਾਨ ਢਹਿ ਢੇਰੀ ਹੋ ਗਿਆ।ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰ ਦੇ ਚਾਰ ਜੀਅ ਜੋ ਇਸ ਛੱਤ ਥੱਲੇ ਸੋ ਰਹੇ ਸਨ ਉਹ ਮਲਬੇ ਥੱਲੇ ਦੱਬ ਗਏ।
ਘਰ ਦੀ ਛੱਤ ਢਹਿਣ ਦਾ ਖ਼ਤਰਾ ਬਣਿਆ ਤਾ ਮਾਂ ਨੇ ਆਪਣੀ ਛੋਟੀ ਬੇਟੀ ਪ੍ਰਾਚੀ ਨੂੰ ਗੁਆਂਢੀਆਂ ਤੋਂ ਮਦਦ ਲੈਣ ਲਈ ਬਾਹਰ ਭੇਜ ਦਿਤਾ ਪਰ ਜਦ ਬੇਟੀ ਅਤੇ ਹੋਰ ਲੋਕ ਮਦਦ ਲਈ ਆਏ ਤਾ ਵੇਖਿਆ ਤਾ ਪੂਰਾ ਘਰ ਢਹਿ ਗਿਆ ਅਤੇ ਮਾਂ-ਪਿਓ ਅਤੇ ਭਰਾ ਮਲਬੇ ਹੇਠ ਦੱਬ ਗਏ ਸਨ।
ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਿਵਾਰ ਦਾ ਮੁੱਖੀ ਡਿੰਪਲ ਉਰਫ ਲਾਡਾ ਉਮਰ ਕਰੀਬ 35 ਸਾਲ ਜੋ ਇਹਨਾਂ ਛੋਟੇ ਬੱਚਿਆਂ ਦਾ ਪਿਤਾ ਸੀ ਅਤੇ ਉਸਦੀ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਅਤੇ ਇਕ 14 ਸਾਲ ਦਾ ਬੇਟਾ ਗੰਭੀਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ।

