ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 7 ਅਕਤੂਬਰ 2022 : ਜ਼ਿਲਾ ਮੈਜਿਸਟ੍ਰੇਟ ਬਲਦੀਪ ਕੌਰ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਮਾਨਸਾ ਵਿੱਚ ਦੁਕਾਨਦਾਰਾਂ ਵੱਲੋਂ ਡੱਬੇ ਸਮੇਤ ਮਿਠਾਈਆਂ ਤੋਲਣ ਜਾਂ ਵੇਚਣ ’ਤੇ ਪੂਰਨ ਪਾਬੰਦੀ ਲਗਾਈ ਹੈ।
ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਤਿਓਹਾਰਾਂ ਦੇ ਮੌਕੇ ਲੋਕਾਂ ਵੱਲੋਂ ਮਿਠਾਈਆਂ ਦੀ ਖਰੀਦੋ-ਫਰੋਖ਼ਤ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਆਮ ਤੌਰ ’ਤੇ ਦੁਕਾਨਦਾਰਾਂ ਵੱਲੋਂ ਡੱਬੇ ਸਮੇਤ ਤੋਲਕੇ ਗ੍ਰਾਹਕ ਨੂੰ ਵੇਚੀ ਜਾਂਦੀ ਹੈ। ਇਸ ਤਰਾਂ ਗ੍ਰਾਹਕਾਂ ਦਾ ਸ਼ੋਸ਼ਣ ਹੁੰਦਾ ਹੈ। ਇਹ ਹੁਕਮ 25 ਅਕਤੂਬਰ 2022 ਤੱਕ ਲਾਗੂ ਰਹੇਗਾ।

