Visitor : Visitor
,

ਮਾਨਸਾ ‘ਚ ਅਵਾਰਾ ਕੁੱਤਿਆਂ ਨੇ ਬੱਕਰੀਆਂ ਅਤੇ ਭੇਡਾਂ ‘ਤੇ ਕੀਤਾ ਹਮਲਾ, 4 ਦਰਜਨ ਤੋਂ ਵੱਧ ਭੇਡਾਂ ਦੀ ਮੌਤ  

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 6 ਅਕਤੂਬਰ 2022 : ਮਾਨਸਾ ਦੇ ਪਿੰਡ ਗੜੱਦੀ ਵਿੱਚ ਆਵਾਰਾ ਕੁੱਤਿਆਂ ਦੀ  ਦਹਿਸ਼ਤ ਦੇਖਣ ਨੂੰ ਮਿਲੀ ਹੈ। ਇੱਥੇ ਬੀਤੀ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹਮੀਰ ਸਿੰਘ ਪੁੱਤਰ ਰੌਣਕੀ ਸਿੰਘ ਦੀਆਂ 15 ਬੱਕਰੀਆਂ ਅਤੇ 40 ਦੇ ਕਰੀਬ ਭੇਡਾਂ ਨੂੰ 20 ਦੇ ਕਰੀਬ ਆਵਾਰਾ ਕੁੱਤਿਆਂ ਨੇ ਵੱਢ ਦਿੱਤਾ।…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 6 ਅਕਤੂਬਰ 2022 : ਮਾਨਸਾ ਦੇ ਪਿੰਡ ਗੜੱਦੀ ਵਿੱਚ ਆਵਾਰਾ ਕੁੱਤਿਆਂ ਦੀ  ਦਹਿਸ਼ਤ ਦੇਖਣ ਨੂੰ ਮਿਲੀ ਹੈ। ਇੱਥੇ ਬੀਤੀ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹਮੀਰ ਸਿੰਘ ਪੁੱਤਰ ਰੌਣਕੀ ਸਿੰਘ ਦੀਆਂ 15 ਬੱਕਰੀਆਂ ਅਤੇ 40 ਦੇ ਕਰੀਬ ਭੇਡਾਂ ਨੂੰ 20 ਦੇ ਕਰੀਬ ਆਵਾਰਾ ਕੁੱਤਿਆਂ ਨੇ ਵੱਢ ਦਿੱਤਾ।

ਆਵਾਰਾ ਕੁੱਤਿਆਂ ਦਾ ਝੁੰਡ ਰਾਤ ਸਮੇਂ ਆਜੜੀ ਦੇ ਝੁੰਡ ਵਿੱਚ ਦਾਖਲ ਹੋ ਗਿਆ ਅਤੇ ਹਮਲਾ ਕਰਕੇ ਚਾਰ ਦਰਜਨ ਤੋਂ ਵੱਧ ਭੇਡਾਂ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਗਰੀਬ ਆਜੜੀ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਆਵਾਰਾ ਕੁੱਤਿਆਂ ’ਤੇ ਸ਼ਿਕੰਜਾ ਕਸਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *

Visitor : Visitor