ਕੋਚਿੰਗ ਦੌਰਾਨ ਮੁਫ਼ਤ ਖਾਣਾ ਅਤੇ ਮੁਫ਼ਤ ਰਿਹਾਇਸ਼ ਦੀ ਸਹੂਲਤ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 29 ਸਤੰਬਰ 2022 : ਰੋਜ਼ਗਾਰ ਉਤਪਤੀ ਵਿਭਾਗ ਮਾਨਸਾ, ਬਰਨਾਲਾ ਅਤੇ ਸੰਗਰੂਰ ਜਿਲ੍ਹਿਆਂ ਦੇ ਸਿਖਲਾਈ ਵਿਭਾਗ ਸੀ-ਪਾਈਟ ਕੇਂਦਰ ਬੋੜਾਵਾਲ ਦੇ ਕੈਂਪ ਇੰਚਾਰਜ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲਿ੍ਹਆਂ ਦੇ ਜੋ ਯੁਵਕ ਮੈਡੀਕਲ ਫਿੱਟ (ਆਰ. ਸੀ. ਫਿੱਟ) ਹੋ ਗਏ ਹਨ ਅਤੇ ਜਿੰਨ੍ਹਾਂ ਦਾ ਲਿਖਤੀ ਟੈਸਟ 11 ਨਵੰਬਰ, 2022 ਨੂੰ ਪਟਿਆਲਾ ਵਿਖੇ ਹੋਣਾ ਹੈ, ਉਨ੍ਹਾਂ ਲਈ ਸੀ-ਪਾਈਟ ਕੇਂਦਰ ਬੋੜਾਵਾਲ ਵਿਖੇ ਪੰਜਾਬ ਸਰਕਾਰ ਵੱਲੋਂ ਲਿਖਤੀ ਪ੍ਰੀਖਿਆ ਦੀ ਤਿਆਰੀ ਮੁਫ਼ਤ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਕੋਚਿੰਗ 3 ਅਕਤੂਬਰ, 2022 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਯੁਵਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਦੁਆਰਾ ਦਿੱਤੀ ਜਾ ਰਹੀ ਇਸ ਸਹੂਲਤ ਦਾ ਲਾਹਾ ਲੈਣ। ਦਾਖਲੇ ਲਈ ਚਾਹਵਾਨ ਯੁਵਕ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ, 2 ਪਾਸਪੋਰਟ ਸਾਈਜ਼ ਫੋਟੋਗ੍ਰਾਫਜ਼ ਅਤੇ ਰੋਲ ਨੰਬਰ ਸਲਿੱਪ (ਆਰ.ਸੀ.) ਦੀ ਫੋਟੋ ਕਾਪੀ ਲੈ ਕੇ ਆਉਣ।
ਉਨ੍ਹਾਂ ਦੱਸਿਆ ਕਿ ਕੋਚਿੰਗ ਦੌਰਾਨ ਮੁਫ਼ਤ ਖਾਣਾ ਅਤੇ ਮੁਫ਼ਤ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 90563-35220 ਅਤੇ 78885-86296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

