Visitor : Visitor

ਯੁਵਾ ਸ਼ਕਤੀ ਨੂੰ ਉਸਾਰੂ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੋੜਨ ਹਿੱਤ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ 1000 ਵਲੰਟੀਅਰਜ਼ ਭਰਤੀ ਕੀਤੇ ਜਾਣਗੇ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 28 ਸਤੰਬਰ 2022 : ਯੁਵਾ ਸ਼ਕਤੀ ਨੂੰ ਸਮਾਜਿਕ ਅਤੇ ਵਿਕਾਸ ਦੀ ਗਤੀਵਿਧੀਆਂ ਨਾਲ ਜੋੜਨ ਹਿੱਤ ਭਾਰਤ ਸਰਕਾਰ ਦੇ ਯੁਵਾ ਮਾਮਲੇ ਖੇਡ ਮੰਤਰਾਲੇ ਵੱਲੋਂ ਜਿਲ੍ਹੇ ਵਿੱਚ ਚਲ ਰਹੇ ਨਹਿਰੂ ਯੁਵਾ ਕੇਂਦਰਾਂ ਰਾਹੀ ਵਲੰਟੀਅਰ ਦੀ ਭਰਤੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਵੱਖ ਵੱਖ ਯੂਥ ਕਲੱਬਾਂ ਤੋਂ ਇਲਾਵਾ ਵਿੱਦਿਅਕ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 28 ਸਤੰਬਰ 2022 : ਯੁਵਾ ਸ਼ਕਤੀ ਨੂੰ ਸਮਾਜਿਕ ਅਤੇ ਵਿਕਾਸ ਦੀ ਗਤੀਵਿਧੀਆਂ ਨਾਲ ਜੋੜਨ ਹਿੱਤ ਭਾਰਤ ਸਰਕਾਰ ਦੇ ਯੁਵਾ ਮਾਮਲੇ ਖੇਡ ਮੰਤਰਾਲੇ ਵੱਲੋਂ ਜਿਲ੍ਹੇ ਵਿੱਚ ਚਲ ਰਹੇ ਨਹਿਰੂ ਯੁਵਾ ਕੇਂਦਰਾਂ ਰਾਹੀ ਵਲੰਟੀਅਰ ਦੀ ਭਰਤੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਵੱਖ ਵੱਖ ਯੂਥ ਕਲੱਬਾਂ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਨਾਲ ਵੀ ਸਪੰਰਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਡਾਈਟ ਬੁਢਲਾਡਾ ਵਿੱਚ ਵਲੰਟੀਅਰਜ ਦੀ ਭਰਤੀ ਲਈ ਮੀਟਿੰਗ ਕੀਤੀ ਗਈ ਜਿਸ ਵਿੱਚ ਈਟੀਟੀ ਕਰ ਰਹੇ 150 ਦੇ ਕਰੀਬ ਨੌਜਵਾਨ ਲੜਕੇ/ਲੜਕੀਆਂ ਨੇ ਭਾਗ ਲਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿਸੀਪਲ ਡਾਈਟ ਡਾ.ਬੂਟਾ ਸਿੰਘ ਸੇਖੋਂ ਨੇ ਕਿਹਾ ਕਿ  200 ਦੇ ਕਰੀਬ ਵਲੰਟੀਅਰ ਦਾ ਗਰੁੱਪ ਡਾਇਟ ਵਿਚ ਪੜ੍ਹਨ ਵਾਲੇ ਅਤੇ ਪੜ੍ਹ ਚੁੱਕੇ ਵਿੱਦਿਆਰਥੀਆਂ ਦਾ  ਬਣਾਇਆ ਜਾਵੇਗਾ ਉਨ੍ਹਾਂ ਨੇ ਨਹਿਰੂ ਯੁਵਾ ਕੇਂਦਰ ਇਸ ਗੱਲ ਦਾ ਧੰਨਵਾਦ ਕੀਤਾ ਕਿ ਨਹਿਰੂ ਯੁਵਾ ਕੇਂਦਰ ਹਮੇਸ਼ਾ ਹੀ ਡਈਟ ਦੇ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਨ ਹਿੱਤ ਗਤੀਵਿਧੀਆਂ ਕਰਵਾੁੳਦਾਂ ਰਹਿੰਦਾ ਹੈ।

ਮੀਟਿੰਗ ਕਮ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਦਰ ਮਾਨਸਾ ਦੇ  ਜ਼ਿਲ੍ਹਾ ਯੂਥ ਅਫ਼ਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ ਸੰਦੀਪ ਘੰਡ  ਨੇ ਦੱਸਿਆ ਕਿ ਮਾਨਸਾ ਜ਼ਿਲੇ ਵਿਚ ਕੁੱਲ 1000 ਵਲੰਟੀਅਰ  ਦੀ ਭਰਤੀ ਕੀਤੀ ਜਾਵੇਗੀ ਜਿਸ ਲਈ ਮਾਨਸਾ ਜਿਲ੍ਹੇ ਦਾ ਕੋਈ ਵੀ ਪੱਕਾ ਵਸਨੀਕ ਨੌਜਵਾਨ ਜਿਸ ਦੀ ਉਮਰ 15 ਤੋਂ 29 ਸਾਲ ਦੇ ਵਿਚਕਾਰ ਹੈ ਅਤੇ ਘੱਟੋ ਘੱਟ ਬਾਰਵੀਂ ਵਿੱਦਿਅਕ ਯੋਗਤਾ ਰੱਖਦਾ ਹੈ ਵਿੱਚ ਭਰਤੀ ਹੋ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਪਹਿਲੇ ਤੌਰ ਤੇ ਵੰਲਟੀਅਰ ਨੂੰ 3 ਸਾਲ ਦੀ ਭਰਤੀ ਕੀਤੀ ਜਾਵੇਗਾਂ ਤੇ ਉਸ ਦੇ ਕੰਮਕਾਜ ਨੂੰ ਦੇਖਦੇ ਹੋਏ ਇਹ ਮਿਆਦ ਇੱਕ ਸਾਲ ਲਈ ਹੋਰ ਵੀ ਵਧਾਈ ਜਾ ਸਕਦੀ ਹੈ ।

ਡਾ.ਘੰਡ ਨੇ ਦੱਸਿਆ ਭਰਤੀ ਕੀਤੇ ਗਏ ਵਲੰਟੀਅਰ ਦੀ ਸੇਵਾਵਾਂ ਨਹਿਰੂ ਯੁਵਾ ਕੇਂਦਰ ਦੇ ਕੌਰ ਪੋ੍ਰਗਰਾਮਾਂ ਤੋਂ ਇਲਾਵਾ ਵੱਖ-ਵੱਖ ਹੋਰ ਸਮਾਜਿਕ ਗਤੀਵਿਧੀਆਂ ਲਈ ਵੀ ਜਾਵੇਗੀ। ਹਰ ਗਤੀਵਿਧੀਆਂ ਵਿਚ ਭਾਗ ਲੈਣ ਦੇ ਵਲੰਟੀਅਰ ਨੂੰ ਸਰਕਾਰ ਵੱਲੋਂ ਪ੍ਰਮਾਣ-ਪੱਤਰ ਦੇ ਨਾਲ ਮਾਣ ਭੱਤਾ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਵਲੰਟੀਅਰ ਵੱਲੋਂ ਖੂਨਦਾਨ ਮੁਹਿੰਮ,  ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਪੌਦੇ ਲਗਾਉਣ ਦੀ ਮੁਹਿੰਮ, ਬਜਰੁਗਾਂ ਦੀ ਦੇਖਭਾਲ ਅਤੇ ਅੰਗਹੀਣ ਲੋਕਾਂ ਦੀ  ਦੇਖਭਾਲ ਸਮਾਜਿਕ ਬੁਰਾਈਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਤੋ ਇਲਾਵਾ ਸਮੇਂ ਸਮੇ ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਵਿੱਚ ਵੀ ਸਹਿਯੋਗ ਲਿਆ ਜਾਵੇਗਾ।ਇਸ ਤੋਂ ਪਹਿਲਾਂ ਸਮੂਹ ਵਲੰਟੀਅਰਜ ਨੂੰ ਇਸ ਸਬੰਧੀ ਵਿਸ਼ੇਸ ਟਰੇਨਿੰਗ ਵੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਵਲੰਟੀਅਰਜ ਦੀ ਭਰਤੀ ਲਈ ਕੋਈ ਵੀ ਨੌਜਵਾਨ ਨਹਿਰੂ ਯੁਵਾ ਕੇਂਦਰ ਰਮਨ ਸਿਨੇਮਾ ਰੋਡ ਤੇ ਸਪੰਰਕ ਕਰ ਸਕਦਾ ਹੈ ਜਾਂ ਸੋਸ਼ਲ ਮੀਡੀਆ ਰਾਂਹੀ ਵੀ ਵਲੰਟੀਅਰਜ ਗੂਗਲ ਫਾਰਮ ਭਰਕੇ ਮੈਬਰ ਬਣ ਸਕਦਾ ਹੈ।

ਨੌਜਵਾਨਾਂ ਨੁੰ ਸੰਬੋਧਨ ਕਰਦਿਆਂ ਲੰਮੇ ਸਮੇ ਤੋਂ ਯੂਥ ਕਲੱਬਾਂ ਨਾਲ ਕੰਮ ਕਰ ਰਹੇ ਹਰਿੰਦਰ ਸਿੰਘ ਮਾਨਸ਼ਾਹੀਆਂ ਜਨਰਲ ਸਕੱਤਰ ਸੋਸ਼ਲਿਸਟ ਪਾਰਟੀ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ।ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ  ਵਿਦੇਸ਼ਾਂ ਵਿੱਚ ਭੱਜਣ ਦੀ ਬਜਾਏ ਉਹ ਆਪਣੀ ਸ਼ਕਤੀ ਨੂੰ ਦੇਸ਼ ਵਿਚ ਹੀ ਲਗਾਉਣ ਅਤੇ ਦੇਸ਼ ਦੀ ਸੇਵਾ ਕਰਨ।ਉਹਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਵੀ ਰੋਜਗਾਰ ਦੇ ਬਹੁਤ ਸਾਧਨ ਹਨ ਇਸ ਲਈ ਨੋਜਵਾਨਾਂ ਨੂੰ ਪੱਕੇ ਇਰਾਦੇ ਨਾਲ ਅੱਗੇ ਆਉਣਾ ਚਾਹੀਦਾ ਹੈ।
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਮੈਡਮ ਸਰੋਜ ਰਾਣੀ, ਸਤਨਾਮ ਸਿੰਘ ਡੀਪੀਈ, ਬਲਤੇਜ ਸਿੰਘ ਅਤੇ ਮਨੋਜ ਕੁਮਾਰ ਬੇਅੰਤ ਕੌਰ ਕਿਸ਼ਨਗੜ ਫਰਵਾਹੀ, ਗੁਰਪ੍ਰੀਤ ਕੌਰ ਅਕਲੀਆ,ਗੁਰਪ੍ਰੀਤ ਨੰਦਗੜ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *

Visitor : Visitor