60 ਲੋੜਵੰਦ ਵਿਦਿਆਰਥੀਆਂ ਨੂੰ ਵੰਡੇ 10 ਹਜ਼ਾਰ ਰੁਪਏ ਦੇ ਬੂਟ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 16 ਸਤੰਬਰ 2022 : ਸੀਨੀਅਰ ਪੁਲਿਸ ਕਪਤਾਨ ਗੌਰਵ ਤੂਰਾ ਆਈਪੀਐਸ ਦੇ ਆਦੇਸ਼ਾਂ ’ਤੇ ਬਾਲਕਿ੍ਰਸਨ ਸਿੰਗਲਾ ਕਪਤਾਨ ਪੁਲਿਸ (ਡੀ)-ਕਮ-ਜਿਲ੍ਹਾ ਕਮਿਊਨਟੀ ਪੁਲਿਸ ਅਫ਼ਸਰ ਦੀ ਅਗਵਾਈ ਹੇਠ ਅਮਰਜੀਤ ਸਿੰਘ, ਉਪ ਕਪਤਾਨ ਪੁਲਿਸ ਬੁਢਲਾਡਾ ਦੀ ਰਹਿਨਮਾਈ ਹੇਠ ਸੀਨੀਅਰ ਸੈਕੰਡਰੀ ਸਕੂਲ ਪਿੰਡ ਬੱਛੋਆਣਾ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖਿਲਾਫ, ਟ੍ਰੈਫਿਕ ਨਿਯਮ ਅਤੇ ਸਾਂਝ ਕੇਂਦਰ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਸਬੰਧੀ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਸਕੂਲ ਦੇ ਡੀ.ਪੀ. ਮੱਖਣ ਸਿੰਘ ਸਮੇਤ ਸਮੂਹ ਸਟਾਫ, ਪੰਚਾਇਤ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਸ਼ਾਮਲ ਹੋਏ। ਇਸ ਮੌਕੇ ਅੰਗਰੇਜ ਸਿੰਘ ਐਸ.ਐਚ.ਓ. ਸਦਰ ਬੁਢਲਾਡਾ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਦੀ ਜਾਣਕਾਰੀ ਪੁਲਿਸ ਨੂੰ ਸਮੇਂ ਸਿਰ ਦਿੰਦੇ ਰਹਿਣ ਤਾਂ ਜੋ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਸਫ਼ਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੋ ਵੀ ਨਸ਼ਿਆਂ ਵਿਰੁੱਧ ਜਾਣਕਾਰੀ ਦੇਵੇਗਾ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ।

ਇਸ ਮੌਕੇ ਥਾਣਾ ਸਾਂਝ ਕੇਂਦਰ ਬੁਢਲਾਡਾ ਅਤੇ ਸਾਂਝ ਕੇਂਦਰ ਥਾਣਾ ਸਿਟੀ ਬੁਢਲਾਡਾ ਵੱਲੋ ਸਕੂਲ ਦੇ 60 ਲੋੜਵੰਦ ਬੱਚਿਆਂ ਨੂੰ 10 ਹਜ਼ਾਰ ਰੁਪਏ ਦੇ ਬੂਟ ਵੰਡੇ ਗਏ। ਅੰਗਰੇਜ ਸਿੰਘ ਐਸ.ਐਚ.ਓ. ਸਦਰ ਬੁਢਲਾਡਾ ਨੇ ਅੱਗੇ ਵੀ ਹੋਰ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨ ਦਾ ਵਿਸਵਾਸ ਦਵਾਇਆ ।
ਇਸ ਮੌਕੇ ਥਾਣਾ ਸਾਂਝ ਕੇਦਰ ਸਦਰ ਬੁਢਲਾਡਾ ਤੋ ਸੀਨੀਅਰ ਸਿਪਾਹੀ ਪਿ੍ਤਪਾਲ ਸਿੰਘ 198/ਮਾਨਸਾ, ਥਾਣਾ ਸਾਂਝ ਕੇਦਰ ਸਿਟੀ ਬੁਢਲਾਡਾ ਤੋਂ ਸੀਨੀਅਰ ਸਿਪਾਹੀ ਸੁਖਵਿੰਦਰ ਸਿੰਘ 1019/ਮਾਨਸਾ ਅਤੇ ਸਬ ਡਵੀਜਨ ਸਾਂਝ ਕੇਂਦਰ ਤੋ ਸੀਨੀਅਰ ਸਿਪਾਹੀ ਗੁਰਪ੍ਰੀਤ ਸਿੰਘ 1045/ਮਾਨਸਾ ਹਾਜ਼ਰ ਸਨ।

