ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 9 ਸਤੰਬਰ 2022 : ਅੱਜ ਜਾਣਕਾਰੀ ਦਿੰਦੇ ਹੋਏ ਪਾਸਾ ਯੂਨੀਅਨ ਦੇ ਪ੍ਰਧਾਨ ਰਵਨੀਤ ਸਿੰਘ, ਡਿਪਟੀ ਡਾਇਰੈਕਟਰ ਪਾਮੇਤੀ ਨੇ ਦੱਸਿਆ ਕਿ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਜੋਕੇ ਸਮੇਂ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਖੇਤੀ ਵਿੰਭਿੰਨਤਾ ਜਿਵੇਂ (ਬਾਗਬਾਨੀ, ਭੂਮੀ ਰੱਖਿਆ, ਮੱਖੀ ਪਾਲਣ, ਮੱਛੀ ਪਾਲਣ, ਖੁੰਬ ਕਾਸ਼ਤ, ਵਰਮੀਕੰਪੋਸਟ ਬਣਾਉਣਾ, ਸੁੱਕਾ ਅਚਾਰ ਬਣਾਉਣਾ, ਸਵੈ ਸਹਾਇਤਾ ਗਰੁੱਪ ਬਣਾਉਣ, ਫਾਰਮਰ ਪ੍ਰੋਡਿਊਸਰ
ਆਰਗਨਾਈਜ਼ੇਸ਼ਨ ਬਣਾਉਣ, ਪ੍ਰੋਸੇਸਿੰਗ, ਪੈਕਿੰਗ ਅਤੇ ਮਾਰਕਟਿੰਗ ਕਰਾਉਣੀ) ਆਦਿ ਦੀ ਬਹੁਤ ਜ਼ਰੂਰਤ ਹੈ।

ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਆਤਮਾ ਬਹੁਤ ਹੀ ਸਹਾਈ ਹੋ ਰਹੀ ਹੈ ਕਿਂਉਕਿ ਆਤਮਾ ਹੀ ਪੰਜਾਬ ਵਿੱਚ ਇੱਕ ਅਜਿਹੀ ਸੰਸਥਾ ਹੈ ਜੋ ਖੇਤੀਬਾੜੀ ਦੇ ਨਾਲ–ਨਾਲ ਸਹਾਇਕ ਮਹਿਕਮਿਆਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਕਿਸਾਨਾਂ ਨੂੰ ਉਪਰੋਕਤ ਮੱਦਾਂ ਰਾਂਹੀ ਆਪਣੀ ਕਾਰਜ਼ਸ਼ੈਲੀ ਨਾਲ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾ ਰਹੀ ਹੈ।
ਆਤਮਾ ਦੇ ਕੰਮਾਂ ਤੋਂ ਇਲਾਵਾ ਆਤਮਾ ਸਟਾਫ ਵਲੋਂ ਕੀਤੇ ਜਾਣ ਵਾਲੇ ਕੰਮ ਜਿਵੇਂ ਕਿ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਭੌਂ-ਪਰਖ ਲੈਬੋਰਟਰੀਆਂ ਵਿੱਚ ਵੀ ਆਤਮਾ ਸਟਾਫ ਪੂਰਨ ਤੌਰ ਤੇ ਕੰਮ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਵਲੋਂ ਚਲਾਈ ਜਾ ਰਹੀ ਭੌਂ-ਸਿਹਤ ਕਾਰਡ ਸਕੀਮ ਤਹਿਤ ਮਿੱਟੀ ਦੇ ਨਮੂਨੇ ਲੈ ਕੇ ਕਿਸਾਨਾਂ ਨੂੰ ਭੌਂ ਸਿਹਤ ਕਾਰਡ ਮੁਹੱਈਆ ਕਰਵਾਉਣ ਵਿੱਚ ਵਿਭਾਗ ਦਾ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।ਫਸਲੀ ਕਟਾਈ ਤਜਰਬਿਆਂ ਆਦਿ ਵਿੱਚ ਵੀ ਵਿਭਾਗ ਨੂੰ ਆਤਮਾ ਸਟਾਫ ਪੂਰਨ ਸਹਿਯੋਗ ਦੇ ਰਿਹਾ ਹੈ।
ਆਤਮਾ ਸਟਾਫ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਲਾਭਪਾਤਰੀਆਂ ਦੀਆਂ ਲਿਸਟਾਂ ਅਤੇ ਆੱਨਲਾਈਨ ਐਂਟਰੀਆਂ ਵਿੱਚ ਵੀ ਪੂਰਨ ਸਹਿਯੋਗ ਕਰ ਰਿਹਾ ਹੈ।ਪਿੰਡ ਪੱਧਰ ਤੇ ਹੋਰ ਸਕੀਮਾਂ ਅਧੀਨ ਕੈਂਪਾਂ ਰਾਹੀ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਹਿਯੋਗ ਦੇ ਰਿਹਾ ਹੈ।ਬਲਾਕ ਪੱਧਰ ਤੇ ਆਤਮਾ ਸਟਾਫ ਦੁਆਰਾ ਵੱਖ-ਵੱਖ ਸਰਵੇ ਕੀਤੇ ਜਾਂਦੇ ਹਨ ਜਿਵੇਂ ਕਿ ਮਾਈਨਰ ਇਰੀਗੇਸ਼ਨ ਸਰਵੇ ਅਤੇ ਐਗਰੀਕਲਚਰ ਇਨਪੁੱਟ ਸਰਵੇ। ਆਤਮਾ ਸਟਾਫ ਦੁਆਰਾ ਵਿਭਾਗ ਨਾਲ ਸਬੰਧਿਤ ਸਕੀਮਾਂ ਜਿਵੇਂ ਕਿ CDP (Crop Diversification Programme) ਅਤੇ NFSM (National Food Security Mission) ਵਿੱਚ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਆਤਮਾ ਅਧੀਨ ਠੇਕੇ ਤੇ ਵੱਖ –ਵੱਖ ਕਾਡਰਾਂ ਤੋਂ 457 ਮੁਲਾਜ਼ਮਾਂ ਦਾ ਸਟਾਫ ਬਹੁਤ ਤਜਰਬੇਕਾਰ ਹੈ ਅਤੇ ਆਤਮਾ ਗਾਈਡਲਾਈਨਜ਼ ਅਤੇ ਪੰਜਾਬ ਸਰਕਾਰ ਅਨੁਸਾਰ ਆਪਣੀ ਯੋਗਤਾ ਅਤੇ ਤਜਰਬੇ ਦੇ ਅਧਾਰ ਤੇ ਸਰਕਾਰ ਦੁਆਰਾ ਨਿਰਧਾਰਿਤ ਸਹੀ ਚੈਨਲ ਦੇ ਆਧਾਰ ਤੇ ਭਰਤੀ ਪ੍ਰਕਿਿਰਆ ਸੰਪੂਰਨ ਕਰਦੇ ਹੋੇਏ ਸਿੱਧੀ ਭਰਤੀ ਜਿਵੇਂ ਕਿ ਇੰਟਰਵਿਊ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਰਾਂਹੀ ਦਾਖਲਾ ਪ੍ਰੀਖਿਆ ਦੁਆਰਾ ਭਰਤੀ ਕੀਤੇ ਗਏ ਹਨ।ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਖੇਤੀਬਾੜੀ ਵਿਭਾਗ, ਸਾਰੀਆਂ ਪੰਜਾਬ ਅਤੇ ਕੇਂਦਰੀ
ਪ੍ਰੋਯੋਜਿਤ ਸਕੀਮਾਂ, ਆਤਮਾ ਸਕੀਮ ਅਤੇ ਸਾਰੇ ਪ੍ਰਸ਼ਾਸ਼ਨਿਕ ਕੰਮ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਇਹਨਾਂ
ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਹਿਆ। ਆਤਮਾ ਸਕੀਮ ਅਧੀਨ ਪਿਛਲੇ 5 ਤੋਂ 10 ਸਾਲਾਂ ਤੋਂ ਮੁਲਾਜ਼ਮ ਕੱਚੇ ਹਨ ਅਤੇ ਅਸਥਿਰਤਾ ਦੀ ਨੌਕਰੀ ਕਰ ਰਹੇ ਹਨ । ਅਸੀ ਪਾਸਾ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਆਤਮਾ ਸਕੀਮ ਅਧੀਨ ਬਹੁਤ ਹੀ ਮਿਹਨਤੀ, ਪੜੇ-ਲਿਖੇ (ਪੀ. ਐਚ.ਡੀ, ਪੋਸਟ ਗਰੈਜੁਏਟ ਅਤੇ ਗਰੈਜੁਏਟ) ਤਜਰਬੇਕਾਰ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਧਿਆਨ ਦਿੱਤਾ ਜਾਵੇ ਤਾਂ ਜੋ ਸਟਾਫ ਸਥਿਰਤਾ ਵਾਲਾ ਜੀਵਨ ਬਤੀਤ ਕਰ ਸਕੇ ।

