ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 23 ਜੁਲਾਈ 2022 : ਸੀਬੀਐਸਈ ਵੱਲੋਂ ਬੀਤੀ ਕੱਲ੍ਹ ਦਸਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ ਹੈ । ਜਿਸ ਵਿੱਚ ਮਾਨਸਾ ਦੇ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ. ਸੰਕੈ. ਵਿੱਦਿਆ ਮੰਦਰ ਦੇ ਦਸਵੀਂ ਜਮਾਤ ਦੇ ਕੁੱਲ 123 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਸਾਰੇ ਹੀ ਵਿਦਿਆਰਥੀਆਂ ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਵਿਚ ਵਰਸ਼ਾ ਜਿੰਦਲ ਨੇ 96.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਡੈਫੀ ਨੇ 96% ਅੰਕ ਪ੍ਰਾਪਤ ਕਰਕੇ ਦੂਸਰਾ ਤੇ ਨਵਕਾਰ ਗੋਇਲ ਨੇ 95.6% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ ਅਰੁਣ ਕੁਮਾਰ ਨੇ 95.4, %ਅਨਮੋਲ ਸਿੰਗਲਾ ਨੇ 95%, ਜ਼ਯ ਸ਼੍ਰੀ ਨੇ 95%, ਚਿਰਾਗ ਸਿੰਗਲਾ 93.8%, ਮਾਧਵ ਨੇ 93.6%, ਅਰਸ਼ਪ੍ਰੀਤ ਕੌਰ 93%, ਸ਼ੁਭਮ 91.6%, ਸੁਨੇਹਾ 91% ਅਤੇ ਗੁਰਜੋਤ ਕੌਰ ਨੇ 90.8% ਪ੍ਰਾਪਤ ਕੀਤੇ। ਇਸ ਵਿਸ਼ੇਸ਼ ਖੁਸ਼ੀ ਦੇ ਮੌਕੇ ਤੇ ਵਿੱਦਿਆ ਮੰਦਰ ਦੇ ਪ੍ਰਧਾਨ ਡਾ.ਬਲਦੇਵ ਬਾਂਸਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਵਿੱਦਿਆ ਮੰਦਰ ਦੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਉੱਚ ਮੰਜਿ਼ਲ ਤੇ ਪਹੁੰਚਣ ਦੀ ਸੇਧ ਦਿੱਤੀ।

