
6 ਗ੍ਰਾਮ ਹੈਰੋਇਨ, 20 ਗੋਲੀਆ ਨਸ਼ੀਲੀਆਂ 160 ਸਿਗਨੇਚਰ ਕੈਪਸੂਲ,36 ਬੋਤਲਾਂ ਸਰਾਬ ਹਰਿਆਣਾ, 80 ਲੀਟਰ ਲਾਹਣ, ਚੋਰੀ ਦਾ ਮੋਟਰ ਸਾਇਕਲ ਬਰਾਮਦ
ਸੰਜੀਵ ਜਿੰਦਲ
ਮਾਨਸਾ, 7 ਨਵੰਬਰ : ਐਸਐਸਪੀ ਮਾਨਸਾ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 7 ਮੁਕਦੱਮੇ ਦਰਜ ਕਰਕੇ 8 ਵਿਅਕਤੀ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ 6 ਗ੍ਰਾਮ ਹੈਰੋਇਨ, 20 ਗੋਲੀਆ ਨਸ਼ੀਲੀਆਂ, 160 ਸਿਗਨੇਚਰ ਕੈਪਸੂਲ,36 ਬੋਤਲਾਂ ਸ਼ਰਾਬ ਹਰਿਆਣਾ, 80 ਲੀਟਰ ਲਾਹਣ, ਇੱਕ ਵਿਅਕਤੀ ਨੂੰ ਕਾਬੂ ਕਰਕੇ ਚੋਰੀ ਦਾ ਮੋਟਰ ਸਾਇਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਟੀਮ ਨੇ ਨਿਤਨ ਕੁਮਾਰ ਪੁੱਤਰ ਰਾਜੇਸ ਕੁਮਾਰ ਵਾਸੀ ਵਾਰਡ ਨੰ 21 ਮਾਨਸਾ ਕੋਲੋਂ 100 ਸਿਗਨੇਚਰ ਕੈਪਸੂਲ ਬ੍ਰਾਮਦ ਕਰਕੇ ਮੁਕਦੱਮਾ ਨੰ. 224 ਮਿਤੀ 06.11.25 ਅ/ਧ 223 ਬੀ.ਐਨ.ਐਸ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕੀਤਾ।
ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਟੀਮ ਨੇ ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਖੁਡਾਲ ਕਲਾਂ ਹਾਲ ਪਿਪਲੀਆਂ ਰੋਡ ਨੂੰ ਦੌਰਾਨੇ ਗਸਤ ਮੁਖਬਰੀ ਹੋਣ ਪਰ ਕਾਬੂ ਕਰਕੇ ਚੋਰੀ ਦਾ ਮੋਟਰ ਸਾਇਕਲ ਬ੍ਰਾਮਦ ਕਰਕੇ ਮੁਕਦੱਮਾ ਨੰ. 210 ਮਿਤੀ 06.11.25 ਅ/ਧ 303(2) ਬੀ.ਐਨ.ਐਸ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਅਤੇ ਪੁਲਿਸ ਟੀਮ ਨੇ ਬੀਰਬਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੋੜਾਵਾਲ, ਪਲਵਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਨੰਗਲ ਕਲਾਂ ਪਾਸੋ 60 ਸਿਗਨੇਚਰ ਕੈਪਸੂਲ ਬ੍ਰਾਮਦ ਕਰਕੇ ਮੁਕਦੱਮਾ ਨੰ. 211 ਮਿਤੀ 06.11.25 ਅ/ਧ 223 ਬੀ.ਐਨ.ਐਸ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ।
ਥਾਣਾ ਭੀਖੀ ਦੀ ਪੁਲਿਸ ਟੀਮ ਨੇ ਪਰਮਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਵਾ.ਨੰ 2 ਭੀਖੀ ਕੋਲੋਂ 06 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਨੰ. 226 ਮਿਤੀ 06.11.25 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਭੀਖੀ ਤਹਿਤ ਦਰਜ ਕੀਤਾ।
ਥਾਣਾ ਝੁਨੀਰ ਦੀ ਪੁਲਿਸ ਟੀਮ ਨੇ ਨਿਰਮਲ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਦਾਨੇਵਾਲਾ ਪਾਸੋ ਦੌਰਾਨੇ ਗਸਤ 20 ਗੋਲੀਆਂ ਨਸ਼ੀਲੀਆਂ ਬ੍ਰਾਮਦ ਕਰਕੇ ਮੁਕਦੱਮਾ ਨੰ. 158 ਮਿਤੀ 06.11.25 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਝੁਨੀਰ ਤਹਿਤ ਦਰਜ ਕੀਤਾ ।
ਥਾਣਾ ਸਦਰ ਮਾਨਸਾ ਦੀ ਪੁਲਿਸ ਟੀਮ ਨੇ ਗੁਰਦੀਸ ਸਿੰਘ ਪੁੱਤਰ ਨੇਕ ਸਿੰਘ ਵਾਸੀ ਭਾਈਦੇਸਾ ਪਾਸੋ ਦੌਰਾਨੇ ਗਸਤ 80 ਲੀਟਰ ਲਾਹਣ ਬ੍ਰਾਮਦ ਕਰਕੇ ਮੁਕਦੱਮਾ ਨੰ. 337 ਮਿਤੀ 06.11.25 ਅ/ਧ 61 ਐਕਸਾਇਜ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਜਾਗਰ ਸਿੰਘ ਪੁੱਤਰ ਕੋਲਾ ਸਿੰਘ ਵਾਸੀ ਨਰਿੰਦਰਪੁਰਾ ਪਾਸੋ ਦੌਰਾਨੇ ਗਸਤ 36 ਬੋਤਲਾ ਸਰਾਬ ਠੇਕਾ ਹਰਿਆਣਾ ਬ੍ਰਾਮਦ ਕਰਕੇ ਮੁਕਦੱਮਾ ਨੰ. 338 ਮਿਤੀ 06.11.25 ਅ/ਧ 61 ਐਕਸਾਇਜ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ।

