ਪਿਛਲੇ ਸਾਲ ਦੌਰਾਨ 200 ਤੋਂ ਵੱਧ ਮਰੀਜ ਦੂਰਬੀਨ ਰਾਹੀਂ ਕਰਵਾ ਚੁੱਕੇ ਹਨ ਆਪਣੇ ਸਫਲ ਓਪਰੇਸ਼ਨ
ਸੰਜੀਵ ਜਿੰਦਲ
ਮਾਨਸਾ,13 ਸਤੰਬਰ 2023 : ਸਿਵਲ ਹਸਪਤਾਲ ਮਾਨਸਾ ਵਿੱਚ ਲੈਪਰੋਸਕੋਪਿਕ ਸਰਜਨ ਵਜੋਂ ਸੇਵਾਵਾਂ ਨਿਭਾ ਰਹੇ ਡਾ. ਅਨੀਸ਼ ਜਿੰਦਲ (ਪੀ. ਜੀ. ਆਈ. ਚੰਡੀਗੜ੍ਹ) ਦੁਆਰਾ ਪਿਛਲੇ ਸਾਲ 2022 ਤੋਂ ਲੈਕੇ ਹੁਣ ਤੱਕ 200 ਤੋਂ ਵੱਧ ਮਰੀਜ ਦੂਰਬੀਨ ਰਾਹੀਂ ਆਪਣੇ ਪਿੱਤੇ ਦੀ ਪੱਥਰੀ ਦਾ ਸਫਲ ਅਪਰੇਸ਼ਨ ਕਰਵਾ ਚੁੱਕੇ ਹਨ |
ਡਾ. ਅਨੀਸ਼ ਜਿੰਦਲ ਨਾਲ ਗੱਲ-ਬਾਤ ਕਰਦੇ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਸਿਵਲ ਹਸਪਤਾਲ ਮਾਨਸਾ ਵਿੱਚ ਇਹ ਸੁਵਿਧਾ ਉਪਲਭਧ ਨਹੀਂ ਸੀ ਪਰ ਹੁਣ ਓਨਾ ਦੇ ਆਉਣ ਨਾਲ ਲੋਕਾਂ ਲਈ ਇਹ ਸੁਵਿਧਾ ਆਰਥਿਕ ਤੌਰ ਦੀ ਗਲ ਕਰੀਏ ਤਾਂ ਵਰਦਾਨ ਸਾਬਿਤ ਹੋ ਰਹੀ ਹੈ | ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕੇ ਦੂਰਬੀਨ ਰਹੀ ਪਿੱਤੇ, ਅਪੇਂਡਿਕਸ ਅਤੇ ਹਰਨੀਆ ਦੇ ਅਪਰੇਸ਼ਨ ਦੀ ਸੁਵਿਧਾ ਦਾ ਲਗਾਤਾਰ ਲੋਕਾਂ ਨੂੰ ਲਾਭ ਮਿਲ ਰਿਹਾ ਹੈ |

