Visitor : Visitor

ਸਰਦੂਲਗੜ੍ਹ : ਘੱਗਰ ‘ਚ ਰੁੜ੍ਹਿਆ ਨੌਜਵਾਨ , ਭਾਲ ਜਾਰੀ 

ਸੰਜੀਵ ਜਿੰਦਲ ਸਰਦੂਲਗੜ੍ਹ, 30 ਜੁਲਾਈ 2023 :  ਘੱਗਰ ਪੁੱਲ ਵਿਚ ਨੌਜਵਾਨ ਦੇ ਡਿੱਗਣ  ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਪਛਾਣ ਜਗਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਰਦੂਲਗੜ੍ਹ ਵਜੋਂ ਹੋਈ ਹੈ। ਨੌਜਵਾਨ ਲੱਕੜ ਦਾ ਮਿਸਤਰੀ ਸੀ। ਨੌਜਵਾਨ ਦੇ ਡਿੱਗਣ ਦਾ ਪਤਾ ਲੱਗਦਿਆਂ ਹੀ  ਲੋਕਾਂ ਨੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਮੁਸ਼ੱਕਤ ਕਰਨ ਦੇ…

ਸੰਜੀਵ ਜਿੰਦਲ

ਸਰਦੂਲਗੜ੍ਹ, 30 ਜੁਲਾਈ 2023 :  ਘੱਗਰ ਪੁੱਲ ਵਿਚ ਨੌਜਵਾਨ ਦੇ ਡਿੱਗਣ  ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਪਛਾਣ ਜਗਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਰਦੂਲਗੜ੍ਹ ਵਜੋਂ ਹੋਈ ਹੈ। ਨੌਜਵਾਨ ਲੱਕੜ ਦਾ ਮਿਸਤਰੀ ਸੀ।

ਨੌਜਵਾਨ ਦੇ ਡਿੱਗਣ ਦਾ ਪਤਾ ਲੱਗਦਿਆਂ ਹੀ  ਲੋਕਾਂ ਨੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਮੁਸ਼ੱਕਤ ਕਰਨ ਦੇ ਬਾਵਜੂਦ ਵੀ ਨੌਜਵਾਨ ਦਾ ਪਤਾ ਨਹੀ ਲੱਗ ਸਕਿਆ। ਪ੍ਰਸ਼ਾਸਨ ਵਲੋਂ ਵੀ ਗੋਤਾਖੋਰ ਭੇਜੇ ਗਏ ਪਰ ਖਬਰ ਲਿਖਣ ਤੱਕ ਕੁਝ ਪਤਾ ਨਹੀ ਲੱਗ ਸਕਿਆ।

ਨੌਜਵਾਨ ਦੇ ਘੱਗਰ ਵਿਚ ਡਿੱਗਣ ਦੇ ਕਾਰਨ ਦਾ ਕੋਈ ਪਤਾ ਨਹੀ ਲੱਗ ਸਕਿਆ। ਦੱਸਣਯੋਗ ਹੈ ਕਿ ਹੁਣ ਘੱਗਰ ਵਿੱਚ ਪਾਣੀ ਦਾ ਲੈਵਲ 18 ਫੁੱਟ ਦੇ ਕਰੀਬ ਹੈ ਅਤੇ ਪਾਣੀ ਦਾ ਬਹਾਅ ਬਹੁਤ ਤੇਜ਼ ਹੈ। ਜਿਸ ਕਾਰਨ ਗੋਤਾਖੋਰਾਂ ਮੁਤਾਬਕ ਨੌਜਵਾਨ ਰੁੜ੍ਹ ਕੇ ਕਾਫੀ ਦੂਰ ਚਲਾ ਗਿਆ ਹੋਵੇਗਾ, ਕਾਰਨ ਚਾਹੇ ਜੋ ਵੀ ਰਿਹਾ ਹੋਵੇ ਪਰ ਨੌਜਵਾਨ ਦੇ ਡੁੱਬਣ ਦੀ ਖਬਰ ਨਾਲ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *

Visitor : Visitor