ਏਟਕ ਤੇ ਪੰਜਾਬ ਖੇਤ ਮਜ਼ਦੂਰ ਸਭਾ ਨੇ ਕੀਤਾ ਲੇਬਰ ਅਫਸਰ ਦੇ ਦਫਤਰ ਦਾ ਘਿਰਾਓ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 21 ਜੂਨ 2023 : ਟਰੇਡ ਯੂਨੀਅਨ ਏਟਕ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਅਗਵਾਈ ਹੇਠ ਅੱਜ ਸੈਕੜਿਆ ਦੀ ਗਿਣਤੀ ਵਿੱਚ ਕਿਰਤੀਆਂ ਨੇ ਇਕੱਠੇ ਹੋ ਕੇ ਕਿਰਤ ਕਾਨੂੰਨਾਂ ਦੀਆ ਉਲੰਘਣਾ ਵਿਰੁੱਧ ਲੇਬਰ ਅਫਸਰ ਮਾਨਸਾ ਦੇ ਦਫਤਰ ਦਾ ਘਿਰਾਓ ਕੀਤਾ ਤੇ ਨਾਅਰੇਬਾਜੀ ਕਰਦਿਆ ਮੰਗ ਕੀਤੀ ਕਿ ਮਨਰੇਗਾ ਸਮੇਤ ਹਰ ਸਰਕਾਰੀ, ਗੈਰ ਸਰਕਾਰੀ ਆਦਾਰਿਆਂ ਵਿੱਚ ਘੱਟੋ-ਘੱਟ ਉਜ਼ਰਤਾਂ ਲਾਗੂ ਕੀਤੀਆਂ ਜਾਣ , ਉਸਾਰੀ ਮਜ਼ਦੂਰਾਂ ਦੀਆਂ ਸਕੀਮਾ ਦੀ ਰਾਸੀ ਜਾਰੀ ਕੀਤੀ ਜਾਵੇ , ਨਵੇ ਲਾਭਪਾਤਰੀ ਕਾਰਡ ਬਣਾਏ ਜਾਣ , ਉਸਾਰੀ ਭਲਾਈ ਬੋਰਡ ਦੀਆ ਸਕੀਮਾਂ ਬਾਰੇ ਕਿਰਤੀਆਂ ਨੂੰ ਕੈਂਪਾਂ ਰਾਹੀ ਚੇਤੰਨ ਕੀਤਾ ਜਾਵੇ ਤੇ ਹਫਤਾਵਾਰੀ ਛੁੱਟੀ ਲਾਗੂ ਕਰਵਾਈ ਜਾਵੇ ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜਿਲ੍ਹੇ ਅੰਦਰ ਕਿਰਤ ਕਾਨੂੰਨਾਂ ਦੀ ਉਲੰਘਣਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ , ਕਿਰਤੀਆਂ ਦੀ ਜਥੇਬੰਦਕ ਤਾਕਤ ਦੇ ਰਾਹੀ ਹਰ ਗੈਰ ਵਿਧਾਨਕ ਹਮਲੇ ਦਾ ਢੁੱਕਵਾ ਜਵਾਬ ਦਿੱਤਾ ਜਾਵੇਗਾ ।
ਇਸ ਮੌਕੇ ਤੇ ਸੰਬੋਧਨ ਕਰਦਿਆ ਏਟਕ ਦੇ ਸੀਨੀਅਰ ਆਗੂ ਕਰਨੈਲ ਸਿੰਘ ਭੀਖੀ ਤੇ ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਸੀਤਾਰਾਮ ਗੋਬਿੰਦਪੁਰਾ ਨੇ ਕਿਹਾ ਕਿ ਅੱਤ ਦਰਜੇ ਦੀ ਕੰਮ ਦੀ ਰੁੱਤ ਦੇ ਬਾਵਜੂਦ ਲੇਬਰ ਅਫਸਰ ਦੇ ਮਜਦੂਰ ਵਿਰੋਧੀ ਵਤੀਰੇ ਕਾਰਨ ਮਜਬੂਰਣ ਕਿਰਤੀਆ ਨੂੰ ਪ੍ਰਦਰਸ਼ਨ ਕਰਨਾ ਪਿਆ ।
ਧਰਨੇ ਵਾਲੀ ਜਗ੍ਹਾ ਤੇ ਲੇਬਰ ਅਫਸਰ ਨਰਿੰਦਰ ਸਿੰਘ ਤੇ ਪੁਲਿਸ ਅਧਿਕਾਰੀਆ ਨੇ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਲਾਗੂ ਕਰਨ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ, ਤੇ ਕਿਰਤ ਕਾਨੂੰਨਾ ਦੀ ਉਲੰਘਣਾ ਨਹੀ ਹੋਣ ਦਿੱਤੀ ਜਾਵੇਗੀ ।
ਇਸ ਮੌਕੇ ਤੇ ਰਾਜਿੰਦਰ ਸਿੰਘ ਹੀਰੇਵਾਲਾ , ਰਤਨ ਭੋਲਾ, ਸੁਖਦੇਵ ਸਿੰਘ ਮਾਨਸਾ ,ਕੇਵਲ ਸਿੰਘ ਸਮਾਉ , ਗੁਰਪਿਆਰ ਸਿੰਘ ਫੱਤਾ , ਸੰਕਰ ਜਟਾਣਾਂ , ਰੂਪ ਸਿੰਘ ਢਿੱਲੋ , ਬਲਵਿੰਦਰ ਕੋਟਧਰਮੂ , ਮਨਜੀਤ ਕੌਰ ਗਾਮੀਵਾਲਾ , ਨਰਿੰਦਰ ਕੋਰ ਮਾਨਸਾ , ਪੂਰਨ ਸਿੰਘ ਸਰਦੂਲਗੜ੍ਹ , ਜਰਨੈਲ ਸਿੰਘ ਸਰਦੂਲਗੜ੍ਹ , ਕਾਲਾ ਖਾਂ ਭੰਮੇ , ਨਿਰਮਲ ਸਿੰਘ ਬੱਪੀਆਣਾ, ਰਾਜਾ ਸਿੰਘ ਦੂਲੋਵਾਲ , ਬਲਦੇਵ ਸਿੰਘ ਦੂਲੋਵਾਲ, ਬਲਦੇਵ ਸਿੰਘ ਉੱਡਤ, ਜਰਨੈਲ ਹੀਰੇਵਾਲਾ , ਬੂਟਾ ਸਿੰਘ ਬਾਜੇਵਾਲਾ, ਗਿੰਦਰ ਸਿੰਘ ਬਾਜੇਵਾਲਾ , ਦਾਰਾ ਖਾ ਦਲੇਲ ਸਿੰਘ ਵਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।

