ਪੰਜਾਬ ‘ਚ ਬਣੇਗੀ ਡਿਜੀਟਲ ਜੇਲ੍ਹ, ਖਤਰਨਾਕ ਅਪਰਾਧੀ ਇਸੇ ਜੇਲ੍ਹ ‘ਚ ਰੱਖੇ ਜਾਣਗੇ : CM ਭਗਵੰਤ ਮਾਨ 

ਪੰਜਾਬ
Spread the love

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਸੰਗਰੂਰ : ਪੰਜਾਬ ਦੇ ਮੁੱਖ਼ ਮੰਤਰੀ ਭਗਵੰਤ ਮਾਨ ਸੰਗਰੂਰ ਪਹੁੰਚੇ। ਇੱਥੇ ਉਨ੍ਹਾਂ ਨੇ ਟ੍ਰੇਨਿੰਗ ਪੂਰੀ ਕਰ ਚੁੱਕੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਰੇਡ ਤੋਂ ਸਲਾਮੀ ਲਈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਲੁਧਿਆਣਾ ਵਿੱਚ ਡਿਜੀਟਲ ਜੇਲ੍ਹ ਬਣਾਈ ਜਾਏਗੀ। ਇਸ ਲਈ ਕੇਂਦਰ ਸਰਕਾਰ ਤੋਂ 100 ਕਰੋੜ ਰੁਪਇਆ ਮਨਜੂਰ ਕਰਵਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਹਾਰਡ ਕੋਰ ਅਪਰਾਧੀਆਂ ਨੂੰ ਉੱਥੇ ਰੱਖਿਆ ਜਾਏਗਾ ਤੇ ਉਨ੍ਹਾਂ ਦੀ ਪੇਸ਼ੀ ਲਈ ਵੀ ਉਸੇ ਜੇਲ੍ਹ ਵਿੱਚ ਹੀ ਕੋਰਟ ਬਣਾਈ ਜਾਏਗੀ। ਇਸ ਜੇਲ੍ਹ ਵਿੱਚ ਜੱਜ ਸਾਹਿਬ ਖੁਦ ਜਾਣਗੇ ਤੇ ਅਪਰਾਧੀਆਂ ਦੀ ਪੇਸ਼ੀ ਇਸੇ ਡਿਜੀਟਲ ਜੇਲ੍ਹ ਵਿੱਚ ਬਣੀ ਕੋਰਟ ਵਿੱਚ ਹੋਵੇਗੀ। 

ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਚੌਕੀਆਂ ਨੂੰ ਨਵੀਆਂ ਗੱਡੀਆਂ  ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੂਗਲ ਨਾਲ ਗੱਲ ਚੱਲ ਰਹੀ ਹੈ। ਮੈਂ ਬੰਗਲੌਰ ਵਿੱਚ ਗੂਗਲ ਦੇ ਅਧਿਕਾਰੀਆ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜੋ ਵੀ ਐਮਰਜੈਂਸੀ ‘ਤੇ ਕਾਲ ਕਰੇਗਾ, ਸਭ ਤੋਂ ਨੇੜੇ ਵਾਲੀ ਗੱਡੀ ਉਸ ਕੋਲ ਮਦਦ ਲਈ ਪਹੁੰਚੇਗੀ।

ਸੀਐਮ ਮਾਨ ਨੇ ਕਿਹਾ ਕਿ ਜੇਲ੍ਹਾਂ ਵਿੱਚੋਂ ਕਰਾਈਮ ਨੂੰ ਰੋਕਣ ਲਈ ਅਸੀਂ ਕੰਮ ਕਰ ਰਹੇ ਹਾਂ। ਮੈਂ ਜੇਲ੍ਹਾਂ ਦਾ ਦੌਰਾ ਕੀਤਾ, ਜਿੱਥੇ ਮੈਨੂੰ ਕੈਦੀ ਮਿਲੇ ਜੋ ਪੇਸ਼ੀ ‘ਤੇ ਨਹੀਂ ਪਹੁੰਚ ਸਕੇ, ਕਿਉਂਕਿ ਪੰਜਾਬ ਪੁਲਿਸ ਕੋਲ ਨਫਰੀ ਨਹੀਂ ਸੀ ਤੇ ਉਨ੍ਹਾਂ ਨੂੰ ਅਦਾਲਤ ਤੱਕ ਨਹੀਂ ਲਿਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ 100 ਕਰੋੜ ਰੁਪਇਆ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਨਜ਼ੂਰ ਕਰਾ ਲਿਆ ਹੈ। ਇਸ ਨਾਲ ਹਾਈ ਸਕਿਊਰਿਟੀ ਡਿਜੀਟਲ ਜੇਲ੍ਹ ਬਣਾਵਾਂਗੇ, ਜਿੱਥੇ ਗਰਾਉਂਡ ਫਲੋਰ ‘ਤੇ ਕੋਰਟ ਹੋਏਗੀ। ਉਨ੍ਹਾਂ ਕਿਹਾ ਕਿ ਜਿਹੜੇ ਹਾਰਡ ਕੋਰ ਅਪਰਾਧੀ ਹਨ, ਉਨ੍ਹਾਂ ਨੂੰ ਉੱਥੇ ਰੱਖਿਆ ਜਾਏਗਾ। ਉਨ੍ਹਾਂ ਕਿਹਾ ਕਿ ਮੋਬਾਈਲ ਜੈਮਿੰਗ ਟੈਕਨਾਲੋਜੀ ਤੇ ਕੰਮ ਚੱਲ ਰਿਹਾ ਹੈ ਤੇ ਬਹੁਤ ਜਲਦ ਇਸ ਨੂੰ ਵੀ ਲਾਗੂ ਕੀਤਾ ਜਾਏਗਾ।

Leave a Reply

Your email address will not be published. Required fields are marked *