ਨੈਤਿਕ ਅਤੇ ਧਾਰਮਿਕ ਸਿੱਖਿਆ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ : ਮਾਸਟਰ ਕੁਲਵੰਤ ਸਿੰਘ

ਪੰਜਾਬ
Spread the love

ਦਵਿੰਦਰ ਕੋਹਲੀ (Prime Post Punjab)

ਬੁਢਲਾਡਾ, 29 ਮਈ 2023  : ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਦੇ ਆਗੂ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਇੰਚਾਰਜ ਮਾਸਟਰ ਕੁਲਵੰਤ ਸਿੰਘ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਜਾਕੇ ਬੱਚਿਆਂ ਨੂੰ ਨੈਤਿਕ ਅਤੇ ਧਾਰਮਿਕ ਗਿਆਨ ਦਿੰਦੇ ਹੋਏ ਅਜੋਕੇ ਸਮੇਂ ਨੈਤਿਕ ਗਿਆਨ ਤੇ ਜ਼ੋਰ ਦਿੱਤਾ। 

ਉਹਨਾਂ ਕਿਹਾ ਕਿ ਚੰਗ਼ਾ ਜੀਵਨ ਜਿਊਣ ਲਈ ਕਿਤਾਬੀ ਗਿਆਨ ਦੇ ਨਾਲ ਨਾਲ ਰੂਹਾਨੀ ਗਿਆਨ ਵੀ ਜ਼ਰੂਰੀ ਹੈ। ਉਹਨਾਂ ਨੇ ਵੱਖ ਵੱਖ ਸਕੂਲਾਂ ਵਿੱਚ ਜਾਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ, ਮਾਤਾ ਪਿਤਾ ਵਡਿਆਂ ਦੇ ਸਤਿਕਾਰ ਕਰਨ ਲਈ ਅਤੇ ਕਿਰਤ ਕਰੋ,ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਤੇ ਚੱਲਣ ਤੇ ਜ਼ੋਰ ਦਿੱਤਾ। ਸਿੱਖ ਮਿਸ਼ਨਰੀ ਕਾਲਜ ਵਲੋਂ ਹਰ ਸਾਲ ਲਈ ਜਾਂਦੀ ਨੈਤਿਕ ਅਤੇ ਧਾਰਮਿਕ ਪ੍ਰੀਖਿਆ ਵਿੱਚੋਂ ਸਫ਼ਲ ਬੱਚਿਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ। ਅਗਲੀ ਪ੍ਰੀਖਿਆ ਲਈ ਪ੍ਰੇਰਿਆ ਜੋ 4 ਨਵੰਬਰ ਨੂੰ ਹੋ ਰਹੀ ਹੈ। 

ਉਹਨਾਂ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਕਿਹਾ ਕਿ ਕੁੱਝ ਸਮਾਂ ਕੱਢ ਕੇ ਬੱਚਿਆਂ ਨੂੰ ਨੈਤਿਕ ਗਿਆਨ ਦੇਣ ਅਤੇ ਚੰਗੀਆਂ ਧਾਰਮਿਕ ਕਿਤਾਬਾਂ ਪੜ੍ਹਨ ਲਈ ਪ੍ਰੇਰਨ। ਉਹਨਾਂ ਵਲੋਂ ਕੁੜੀਆਂ ਦੇ ਸਕੂਲ ਨੇੜੇ ਇਸੇ ਮਕਸਦ ਲਈ ਧਾਰਮਿਕ ਲਾਇਬ੍ਰੇਰੀ ਵੀ ਖੋਲ੍ਹੀ ਹੋਈ ਹੈ। ਉਹਨਾਂ ਨੇ ਸਹਿਯੋਗ ਦੇਣ ਲਈ ਸਕੂਲ ਅਧਿਆਪਕਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *