Visitor : Visitor

ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ

ਸੰਜੀਵ ਜਿੰਦਲ ( Prime Post Punjab ) ਮਾਨਸਾ, 26 ਮਈ 2023 :ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਸਿਵਲ ਸਰਜਨ ਅਤੇ ਜੇਲ੍ਹ ਅਧਿਕਾਰੀਆਂ ਦੇ ਸਹਿਯੋਗ ਨਾਲ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਤੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਿਸ ਪ੍ਰੀਤੀ ਸਾਹਨੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿੱਥੇ…

ਸੰਜੀਵ ਜਿੰਦਲ ( Prime Post Punjab )

ਮਾਨਸਾ, 26 ਮਈ 2023 :ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਸਿਵਲ ਸਰਜਨ ਅਤੇ ਜੇਲ੍ਹ ਅਧਿਕਾਰੀਆਂ ਦੇ ਸਹਿਯੋਗ ਨਾਲ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਤੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਿਸ ਪ੍ਰੀਤੀ ਸਾਹਨੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿੱਥੇ ਅੱਖਾਂ, ਸਕਿਨ, ਡੈਂਟਲ, ਗਾਇਨੀ, ਮੈਡੀਸਨ ਅਤੇ ਆਰਥੋ ਸਪੈਸ਼ਲਿਸਟ ਡਾਕਟਰ ਸ਼ਾਮਿਲ ਹੋਏ।

ਇਸ ਮੌਕੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਿਸ ਪ੍ਰੀਤੀ ਸਾਹਨੀ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਮਿਸ ਗੁਰਜੀਤ ਕੌਰ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੈਡੀਕਲ ਕੈਂਪ ਦਾ ਮੁੱਖ ਉਦੇਸ਼ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਬੰਦੀਆਂ ਦੀ ਸਰੀਰਕ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਇਸ ਮੌਕੇ ਜੇਲ੍ਹ ਸੁਪਰਡੰਟ ਸ਼੍ਰੀ ਅਰਵਿੰਦਰਪਾਲ ਭੱਟੀ, ਸ਼੍ਰੀ ਆਸ਼ੂ ਭੱਟੀ ਡਿਪਟੀ ਸੁਪਰਡੰਟ, ਡਾ. ਦੀਪਕ ਗਰਗ, ਮੈਡੀਕਲ ਅਫਸਰ, ਆਰਥੋ, ਐਸ.ਡੀ.ਐਚ ਬੁਢਲਾਡਾ, ਡਾ. ਨਿਸ਼ਾਂਤ ਗੁਪਤਾ, ਮੈਡੀਕਲ ਅਫਸਰ, ਚਮੜੀ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਮਾਨਸਾ, ਡਾ. ਹਿਮਾਨੀ ਗੁਪਤਾ, ਮੈਡੀਕਲ ਅਫਸਰ, ਅੱਖਾਂ ਦੇ ਮਾਹਿਰ, ਐਸ.ਡੀ.ਐਚ ਬੁਢਲਾਡਾ, ਡਾ. ਅਕਸਿਤ ਬਾਂਸਲ ਮੈਡੀਕਲ ਅਫਸਰ ਸਰਜਨ ਸੀ.ਐਚ.ਸੀ ਖਿਆਲਾ ਕਲ੍ਹਾਂ, ਡਾ. ਹਰਮਨਦੀਪ ਸਿੰਘ, ਮੈਡੀਕਲ ਅਫਸਰ, ਡੈਂਟਲ, ਸੀ.ਐਚ.ਸੀ ਖਿਆਲਾ ਕਲ੍ਹਾਂ, ਡਾ. ਸਿਵਾਲੀ, ਮੈਡੀਕਲ ਅਫਸਰ, ਗਾਇਨੀ, ਸੀ.ਐਚ.ਸੀ ਖਿਆਲਾ ਕਲ੍ਹਾਂ ਆਦਿ ਅਤੇ ਸਮੂਹ ਜੇਲ੍ਹ ਅਧਿਕਾਰੀ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

Visitor : Visitor