ਬਿਊਰੋ, ਪ੍ਰਾਈਮ ਪੋਸਟ ਪੰਜਾਬ
ਨਵੀਂ ਦਿੱਲੀ,12 ਮਈ 2023 :CBSE ਨੇ 12ਵੀਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ।ਅੱਜ ਸ਼ੁੱਕਰਵਾਰ ਨੂੰ ਨਤੀਜਾ ਜਾਰੀ ਕਰਦੇ ਹੋਏ ਬੋਰਡ ਨੇ ਕਿਹਾ ਕਿ ਇਸ ਸਾਲ ਪ੍ਰੀਖਿਆ ‘ਚ ਬੈਠੇ 87.33 ਫੀਸਦੀ ਬੱਚੇ ਪਾਸ ਹੋਏ ਹਨ। ਸੀਬੀਐਸਈ ਨੇ ਫੈਸਲਾ ਕੀਤਾ ਹੈ ਕਿ ਇਸ ਸਾਲ ਉਹ ਨਤੀਜੇ ਦੇ ਨਾਲ ਵਿਦਿਆਰਥੀਆਂ ਦੀ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਦੀ ਜਾਣਕਾਰੀ ਨਹੀਂ ਦੇਵੇਗਾ।
ਵਿਦਿਆਰਥੀਆਂ ਨੂੰ ਬੇਲੋੜੇ ਮੁਕਾਬਲੇ ਤੋਂ ਬਚਾਉਣ ਲਈ ਇਸ ਸਾਲ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾ ਰਹੀ ਹੈ।ਤ੍ਰਿਵੇਂਦਰਮ ਰੀਜਨ 99.91 ਪਾਸ ਪ੍ਰਤੀਸ਼ਤਤਾ ਨਾਲ ਪਹਿਲੇ ਸਥਾਨ ‘ਤੇ ਰਿਹਾ। ਲੜਕੀਆਂ 90.68 ਪਾਸ ਪ੍ਰਤੀਸ਼ਤਤਾ ਨਾਲ ਲੜਕਿਆਂ ਨਾਲੋਂ 6.01% ਅੱਗੇ ਹਨ। ਗੈਰ ਜ਼ਰੂਰੀ ਮੁਕਾਬਲੇ ਤੋਂ ਬਚਣ ਲਈ, ਸੀਬੀਐਸਈ ਆਪਣੇ ਵਿਦਿਆਰਥੀਆਂ ਨੂੰ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਨਹੀਂ ਦੇਵੇਗਾ।

