Visitor : Visitor

ਸਰਦੂਲਗੜ੍ਹ ਦੇ ਵੱਖ-ਵੱਖ ਪਿੰਡਾਂ ਵਿਖੇ ਲਗਾਏ ਗਏ ਪੈਨਸ਼ਨ ਕੈਂਪ, ਬਲਾਕ ਸਰਦੂਲਗੜ੍ਹ 184 ਅਤੇ ਬਲਾਕ ਝੁਨੀਰ ਵਿਖੇ 191 ਪੈਨਸ਼ਨ ਕੇਸ ਪਾਏ ਗਏ ਯੋਗ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 17 ਜਨਵਰੀ 2023 : ਐਸਡੀਐਮ ਸਰਦੂਲਗੜ੍ਹ ਪੂਨਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸਬ-ਡਵੀਜ਼ਨ ਸਰਦੂਲਗੜ ਦੇ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਕਿਸਮਾਂ ਦੀਆਂ ਪੈਨਸ਼ਨਾਂ ਸਬੰਧੀ ਕੈਂਪ ਲਗਾਏ ਗਏ।  ਉਨ੍ਹਾਂ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਬਲਾਕ ਸਰਦੂਲਗੜ੍ਹ ਦੇ 184 ਅਤੇ ਬਲਾਕ ਝੁਨੀਰ ਦੇ 191 ਪੈਨਸ਼ਨ ਕੇਸ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 17 ਜਨਵਰੀ 2023 : ਐਸਡੀਐਮ ਸਰਦੂਲਗੜ੍ਹ ਪੂਨਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸਬ-ਡਵੀਜ਼ਨ ਸਰਦੂਲਗੜ ਦੇ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਕਿਸਮਾਂ ਦੀਆਂ ਪੈਨਸ਼ਨਾਂ ਸਬੰਧੀ ਕੈਂਪ ਲਗਾਏ ਗਏ। 

ਉਨ੍ਹਾਂ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਬਲਾਕ ਸਰਦੂਲਗੜ੍ਹ ਦੇ 184 ਅਤੇ ਬਲਾਕ ਝੁਨੀਰ ਦੇ 191 ਪੈਨਸ਼ਨ ਕੇਸ ਯੋਗ ਪਾਏ ਗਏ। ਉਨਾਂ ਦੱਸਿਆ ਕਿ ਇਨਾਂ ਕੇਸਾਂ ਨੂੰ ਜ਼ਿਲਾ ਸਮਾਜਿਕ ਸਰੁੱਖਿਆ ਅਫਸਰ ਮਾਨਸਾ ਕੋਲ ਸਬੰਧਤ ਲਾਭਪਾਤਰੀਆਂ ਦੇ ਪੈਨਸ਼ਨ ਲਗਾਉਣ ਹਿੱਤ ਭੇਜਿਆ ਗਿਆ। ਉਨਾਂ ਦੱਸਿਆ ਕਿ ਇਸ ਤੋ ਇਲਾਵਾ ਇਸ ਸਾਲ ਮਾਰਕਿਟ ਕਮੇਟੀ ਸਰਦੂਲਗੜ੍ਹ ਦੀ ਮਾਰਕਿਟ ਫੀਸ ਵਿੱਚ 129.57 ਫੀਸਦੀ ਦਾ ਵਾਧਾ ਹੋਇਆ ਹੈ।

 

ਉਨਾਂ ਦੱਸਿਆ ਕਿ ਲੋਕਾਂ ਨੂੰ ਆਰਗੈਨਿਕ ਖਾਦ ਸਬੰਧੀ ਜਾਗੂਰਕ ਕਰਨ ਲਈ ਤਹਿਸੀਲ ਕੰਪਲੈਕਸ ਸਰਦੂਲਗੜ੍ਹ ਵਿਖੇ ਵੇਸਟਜ਼ ਪਿੱਟ ਬਣਾਈ ਗਈ ਹੈ। ਜਿਸ ਵਿੱਚ ਵੇਸਟਜ ਪੱਤਿਆਂ ਆਦਿ ਤੋਂ ਆਰਗੈਨਿਕ ਖਾਦ 45 ਦਿਨਾਂ ਵਿੱਚ ਤਿਆਰ ਹੁੰਦੀ ਹੈ। ਇਸ ਖਾਦ ਵਿੱਚ ਰਸਾਇਣਕ ਤੱਤ ਹੁੰਦੇ ਹਨ ਅਤੇ ਇਹ ਫੁੱਲਾਂ-ਫਲਾਂ ਵਾਲੇ ਪੌਦਿਆਂ ਲਈ ਬਹੁਤ ਹੀ ਲਾਭਦਾਇਕ ਹੈ।

Leave a Reply

Your email address will not be published. Required fields are marked *

Visitor : Visitor