20 ਲੱਖ ਲੋਕਾਂ ਨੂੰ ਮਿਲੇਗਾ ਰੁਜਗਾਰ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਨਵੀਂ ਦਿੱਲੀ : ਐਨੀਮੇਸ਼ਨ, ਵਿਜ਼ੂਅਲ ਇਫੈਕਟ, ਗੇਮਿੰਗ ਤੇ ਅਮਲਾ (ਏਵੀਜੀਸੀ) ਦੇ ਦੁਨੀਆ ਭਰ ’ਚ ਵਧਦੇ ਬਾਜ਼ਾਰ ਦੇ ਨਾਲ ਕਦਮਤਾਲ ਕਰਨ ਲਈ ਭਾਰਤ ਤਿਆਰੀ ਕਰ ਰਿਹਾ ਹੈ। ਇਸ ਖੇਤਰ ’ਚ ਸੰਭਾਵਨਾਵਾਂ ਲੱਭਣ ਲਈ ਗਠਿਤ ਏਵੀਜੀਸੀ ਟਾਸਕ ਫੋਰਸ ਨੇ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਵਿਚ ਸਬੰਧਤ ਇੰਡਸਟਰੀ ਦੇ ਵਿਕਾਸ ਸਮੇਤਸਕੂਲੀ ਸਿੱਖਿਆ ਦੇ ਨਾਲ ਹੀ ਏਵੀਜੀਸੀ ਕੰਟੈਂਟ ਪੜ੍ਹਾਏਜਾਣ ਤੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸ ਤਿਆਰ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਵਲੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਨੂਪ ਚੰਦਰ ਦੀ ਅਗਵਾਈ ’ਚ ਏਵੀਜੀਸੀ ਟਾਸਕ ਫੋਰਸ ਦਾ ਗਠਨ ਕੀਤਾ ਸੀ। ਇਸ ਵਿਚ ਕੌਸ਼ਲ ਵਿਕਾਸ ਤੇ ਉੱਦਮਿਤਾ ਮੰਤਰਾਲੇ, ਉੱਚ ਸਿੱਖਿਆ ਮੰਤਰਾਲੇ, ਇੰਡਸਟਰੀ ਤੇ ਅੰਦਰੂਨੀ ਵਪਾਰ ਵਿਭਾਗ, ਕਰਨਾਟਕ, ਮਹਾਰਾਸ਼ਟਰ ਤੇ ਤੇਲੰਗਾਨਾ ਸਰਕਾਰਾਂ ਦੇ ਨੁਮਾਇੰਦੇ ਤੇ ਸਬੰਧਤ ਖੇਤਰਾਂ ਦੇ ਮਾਹਿਰ ਸ਼ਾਮਲ ਕੀਤੇ ਗਏ। ਇੰਡਸਟਰੀ ਤੇ ਨੀਤੀ, ਸਿੱਖਿਆ, ਕੌਸ਼ਲ ਤੇ ਗੇਮਿੰਗ ਦੀ ਅਲੱਗ-ਅਲੱਗ ਟਾਸਕ ਫੋਰਸ ਵੀ ਬਣਾਈ ਗਈ। ਅਲੱਗ-ਅਲੱਗ ਅਧਿਐਨ ਦੇ ਨਾਲ ਸਮੁੱਚੀ ਰਿਪੋਰਟ ਕੇਂਦਰ ਨੂੰ ਸੌਂਪ ਦਿੱਤੀ ਗਈ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਮੇਂ ’ਚ ਇਸ ਸੈਕਟਰ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ।ਕਈ ਵਿਸ਼ਵ ਕੰਪਨੀਆਂ ਨੇ ਭਾਰਤੀ ਪ੍ਰਤਿਭਾਸ਼ਾਲੀ ਨੌਜਵਾਨਾਂ ਦੀਆਂ ਸੇਵਾਵਾਂ ਲੈਣੀਆਂ ਸ਼ੁਰੂ ਕੀਤੀਆਂ ਹਨ। ਏਵੀਜੀਸੀ ਕੰਟੈਂਟ ਦੀ ਸਥਾਨਕ ਮੰਗ ਵੀ ਵਧੀ ਹੈ। ਇਸ ਸਮੇਂ ਦੁਨੀਆ ’ਚ ਇਸ ਸੈਕਟਰ ਦਾ ਬਾਜ਼ਾਰ 260-275 ਅਰਬ ਡਾਲਰ ਦਾ ਹੈ, ਜਿਸ ਵਿਚ ਭਾਰਤ ਦੀ ਭਾਈਵਾਲੀ 2.5-3 ਅਰਬ ਡਾਲਰ ਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਏਵੀਜੀਸੀ ਸੈਕਟਰ ਅਗਲੇ ਇਕ ਦਹਾਕੇ ’ਚ 14 ਤੋਂ 16 ਫੀਸਦੀ ਦਾ ਵਾਧਾ ਕਰੇਗਾ। ਇਸ ਸਮੇਂ 1.85 ਲੱਖ ਪੇਸ਼ੇਵਰ ਪ੍ਰਤੱਖ ਤੇ 30 ਹਜ਼ਾਰ ਅਸਿੱਧੇ ਰੂਪ ਨਾਲ ਇਸ ਖੇਤਰ ਨਾਲ ਜੁੜੇ ਹਨ। ਸਾਲ 2030 ਤਕ ਇਸ ਵਿਚ ਲਗਪਗ 20 ਲੱਖ ਨਵੇਂ ਰੁਜ਼ਗਾਰ ਪੈਦਾ ਹੋਣ ਦਾ ਅਨੁਮਾਨ ਹੈ। ਰਿਪੋਰਟ ’ਚ ਸਿਫਾਰਸ਼ ਕੀਤੀਗਈ ਹੈ ਕਿ ਰਾਸ਼ਟਰੀ ਪੱਧਰ ’ਤੇ ਇਸਨੂੰ ਮਿਸ਼ਨ ਦੇ ਰੂਪ ’ਚ ਸ਼ੁਰੂ ਕਰਨਾ ਪਵੇਗਾ। ‘ਕ੍ਰਿਏਟ ਇਨ ਇੰਡੀਆ’ ਮੁਹਿੰਮ ਚਲਾਈ ਜਾਵੇ, ਜਿਹੜੇ ਕੰਟੈਂਟ ਕ੍ਰਿਏਸ਼ਨ ਇਨ ਇੰਡੀਆ, ਫਾਰ ਇੰਡੀਆ ਐਂਡ ਫਾਰ ਵਰਲਡ ’ਤੇ ਆਧਾਰਤ ਹੋਵੇ। ਭਾਰਤ ਨੂੰ ਇਸ ਸੈਕਟਰ ਦਾ ਗਲੋਬਲ ਹੱਬ ਬਣਾਉਣ ਲਈ ਇੰਟਰਨੈਸ਼ਨਲ ਪਲੇਟਫਾਰਮ ਤਿਆਰ ਕਰਨਾ ਪਵੇਗਾ।

