ਬਿਊਰੋ, ਪ੍ਰਾਈਮ ਪੋਸਟ ਪੰਜਾਬ
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਡੇਰਾ ਸ਼ਰਧਾਲੂਆਂ ਨੂੰ ਦਿਨ ਵਿੱਚ ਦੋ ਘੰਟੇ ਮੋਬਾਇਲ ਫੋਨ ਅਤੇ ਟੀਵੀ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਹੈ। ਡੇਰੇ ਨਾਲ ਜੁੜੇ ਸ਼ਰਧਾਲੂ ਰੋਜ਼ਾਨਾ ਦੋ ਘੰਟੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਮੋਬਾਇਲ ਤੇ ਟੀਵੀ ਤੋਂ ਦੂਰ ਰਹਿਣਗੇ। ਡੇਰੇ ਦੇ ਪਹਿਲੀ ਮੁਖੀ ਮਸਤਾਨਾ ਦੇ 131ਵੇਂ ਜਨਮ ਦਿਹਾੜੇ ਮੌਕੇ ਹੋਏ ਸਮਾਗਮ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਫੇਸਬੁੱਕ, ਗੂਗਲ ਅਤੇ ਮੋਬਾਇਲ ਫੋਨ ’ਤੇ ਚੈਟਿੰਗ ਦਾ ਸੌਂਕ ਆਏ ਦਿਨ ਰਿਸ਼ਤਿਆਂ ’ਚ ਤਰੇੜਾ ਦਾ ਮੁੱਖ ਕਾਰਨ ਬਣ ਰਿਹਾ ਹੈ। ਇਸ ਦੇ ਨਾਲ ਹੀ ਇਕ ਦੂਜੇ ਲਈ ਸਮਾਂ ਨਾ ਕੱਢ ਸਕਣ ਕਾਰਨ ਪਰਿਵਾਰਾਂ ’ਚ ਪ੍ਰੇਮ ਭਾਵ ਖਤਮ ਹੋ ਰਿਹਾ ਹੈ। ਮਾਤਾ-ਪਿਤਾ ਦਾ ਪਿਆਰ ਨਾ ਮਿਲਣ ਕਾਰਨ ਬੱਚੇ ਵਿਗੜ ਰਹੇ ਹਨ। ਪਰਿਵਾਰ ਦੇ ਸਾਰੇ ਮੈਂਬਰ ਫੋਨ ਉਤੇ ਰੁਝੇ ਰਹਿਣ ਕਾਰਨ ਘਰ ’ਚ ਰੌਣਕ ਦੀ ਬਜਾਏ ਸੰਨਾਟਾ ਛਾਇਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਰਿਸ਼ਤਿਆਂ ’ਚ ਆ ਰਹੀ ਤਰੇੜ ਦੀ ਸਮੱਸਿਆ ਤੋਂ ਸਮਾਜ ਨੂੰ ਮੁਕਤੀ ਦਿਵਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਮੁਹਿੰਮ ਨੂੰ ‘ਸੀਡ’ ਭਾਗ ਸੋਸ਼ਲ ਐਂਡ ਸਪੀਰਿਊਚਲ ਸੈਲਫ ਲਾਈਵ ਐਨਰਿਚਮੈਂਟ ਐਂਡ ਐਨਹਾਂਸਮੈਂਟ ਵਿਦ ਡਿਜ਼ੀਟਲ ਫਾਸਟ ਕੰਪੇਨ ਦਾ ਨਾਮ ਦਿੱਤਾ ਗਿਆ ਹੈ।

