ਸਿਮਰਨਦੀਪ ਸਿੰਘ ਘੰਡ ਅਤੇ ਉਸਦੇ ਸਾਥੀਆਂ ਨੇ ਗੁਰਪੁਰਬ ਮੌਕੇ ਮੌਨਟਰੀਅਲ ਵਿਖੇ ਸਿੱਖ ਸੰਸਥਾ ਦੀ ਅਗਵਾਈ ਚ ਕੀਤਾ ਖੂਨਦਾਨ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ 8 ਨਵੰਬਰ 2022 : ਪੰਜਾਬ ਦੇ ਨੌਜਵਾਨ ਵਿਦੇਸ਼ਾਂ ਚ ਕਿਰਤ ਕਮਾਈ ਦੇ ਨਾਲ ਨਾਲ ਖੂਨਦਾਨ ਕਰਨ ਵਾਲੀਆਂ ਚੰਗੀਆਂ ਪਿਰਤਾਂ ਵੀ ਪਾਉਣ ਲੱਗੇ,ਅਜਿਹਾ ਹੀ ਵੱਡਾ ਉਪਰਾਲਾ ਮੋਨਟਰੀਅਲ ਵਿਖੇ ਸਿੱਖ ਐਸੋਸੀਏਸ਼ਨ ਵੱਲੋ ਲਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਜਾ ਰਿਹਾ ਹੈ,ਜੋ ਹੋਰਨਾਂ ਨੇਕ ਕਾਰਜਾਂ ਦੇ ਨਾਲ ਨਾਲ ਖੂਨਦਾਨ ਮੁਹਿੰਮ ਚ ਵੱਡਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਨੌਜਵਾਨਾਂ ਚ ਹੋਰਨਾਂ ਤੋਂ ਇਲਾਵਾ ਪੰਜਾਬ ਨਾਲ ਜੁੜੇ ਸਿਮਰਨਦੀਪ ਸਿੰਘ ਘੰਡ,ਪ੍ਰਭਜੋਤ ਸਿੰਘ,ਨਵਜੋਤ ਸਿੰਘ ,ਅੰਬਰਪਰੀਤ ਸਿੰਘ ਸ਼ਾਮਲ ਹਨ,ਜੋ ਇਸ ਮੁਹਿੰਮ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਿੱਖ ਸੰਸਥਾ ਨਾਲ ਸਹਿਯੋਗ ਕਰ ਰਹੇ ਹਨ।
ਕੈਨੇਡਾ ਦੇ ਸ਼ਹਿਰ ਮੌਨਟੀਰਅਲ ਵਿੱਚ ਪੰਜਾਬ ਦੇ ਨੋਜਵਾਨਾਂ ਵੱਲੋ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੁੰ ਸਮਰਪਿਤ ਗੁਰੂਪੂਰਬ ਮੋਕੇ ਖੂਨਦਾਨ ਕੈਪ ਲਾਇਆ ਗਿਆ ਜਿਸ ਵਿੱਚ 75 ਦੇ ਕਰੀਬ ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ।
ਖੂਨਦਾਨੀ ਸਿਮਰਨਦੀਪ ਸਿੰਘ ਘੰਡ ਨੇ ਦੱਸਿਆ ਕਿ ਭਾਰਤ ਨਾਲੋ ਵਿਦੇਸ਼ ਵਿਚ ਬੇਸ਼ੱਕ ਖੂਨਦਾਨ ਕਰਨਾ ਇਕ ਮੁਸ਼ਕਿਲ ਕੰਮ ਹੈ,ਕਿਉਕਿ ਸਰਕਾਰ ਵੱਲੋ ਸਖਤ ਨਿਯਮ ਬਣਾਏ ਗਏ ਹਨ,ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਨੋਜਵਾਨ ਖੂਨਦਾਨ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਵੀ ਆਪਣੇ ਜਨਮ ਦਿਨ ਜਾਂ ਲੋੜ ਪੈਣ ਤੇ ਖੂਨਦਾਨ ਕਰਦੇ ਰਹਿੰਦੇ ਸਨ।ਉਨ੍ਹਾਂ ਦੇ ਪਿਤਾ ਡਾ ਸੰਦੀਪ ਘੰਡ ਅਤੇ ਮਾਤਾ ਡਾ ਕੁਲਦੀਪ ਕੌਰ ਵੱਲੋ ਉਨ੍ਹਾਂ ਦੇ ਪਹਿਲੇ ਜਨਮ ਦਿਵਸ ‘ਤੇ ਖੂਨਦਾਨ ਕੈਪ ਲਾਇਆ ਗਿਆ ਸੀ, ਫਿਰ ਸਾਡੇ ਭਰਾਵਾਂ ਦੇ ਜਨਮ ਦਿਵਸ ‘ਤੇ ਖੂਨਦਾਨ ਕੈਪ ਲਾਏ ਗਏ ਅਤੇ ਜਦੋ ਮੇਰੀ ਉਮਰ 18 ਸਾਲ ਹੋ ਗਈ ਤਾਂ ਮੈਂ ਪਹਿਲੀ ਵਾਰ ਖੂਨਦਾਨ ਕੀਤਾ ਅਤੇ ਹੁਣ ਮੈ 6ਵੀ ਵਾਰ ਖੂਨਦਾਨ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਾ ਹਾਂ।ਸਿਮਰਨ ਦੇ ਮਾਤਾ ਡਾ ਕੁਲਦੀਪ ਕੋਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹਨਾ ਨੁੰ ਖੁਸ਼ੀ ਹੈ ਕਿ ਉਹਨਾਂ ਦੇ ਪੁੱਤਰ ਪ੍ਰੀਵਾਰ ਵੱਲੋ ਪਾਈ ਪਿਰਤ ਨੂੰ
ਅੱਗੇ ਤੋਰ ਰਹੇ ਹਨ।ਸਿਮਰਨ ਦੀ ਜੀਵਨ ਸਾਥਣ ਜਸਲੀਨ ਕੋਰ ਨੇ ਖੁਸ਼ੀ ਪ੍ਰਗਟ ਕਰਦਿਆ ਕਿਹਾ ਕਿ ਉਹਨਾਂ ਨੁੰ ਖੁਸ਼ੀ ਹੈ ਕਿ ਉਸ ਨੁੰ ਅਜਿਹੀ ਚੰਗੀ ਅਤੇ ਸਕਾਰਾਤਮਕ ਸੋਚ ਦਾ ਜੀਵਨ ਸਾਥੀ ਮਿਲਿਆ ਹੈ।

