Visitor : Visitor

ਡਿਪਟੀ ਕਮਿਸ਼ਨਰ ਨੇ ਸਰਕਾਰੀ ਨਹਿਰੂ ਕਾਲਜ ਮਾਨਸਾ ਵਿਖੇ ਸਥਾਪਿਤ ਕੀਤੇ ਈਕੋ ਪਾਰਕ ਦਾ ਕੀਤਾ ਉਦਘਾਟਨ

ਪਾਰਕ ਦੀ ਸੁੰਦਰਤਾ ਲਈ 37 ਪਰਜਾਤੀਆਂ ਦੇ 4400 ਪੌਦੇ ਲਗਾਏ, ਵੇਸਟ ਮਟੀਰੀਅਲ ਤੋਂ ਬਣਾਏ ਪੰਛੀਆਂ ਲਈ ਆਲ੍ਹਣੇ ਅਤੇ ਬੈਠਣ ਲਈ  ਬੈਂਚ ਸਥਾਪਿਤ ਪਾਰਕ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਦੀ ਸ਼ੁੱਧਤਾ ਵਿਚ ਯੋਗਦਾਨ ਪਾਉਣ ਵਿਦਿਆਰਥੀਅਤੇ ਐਨਐਸਐਸ ਵਲੰਟੀਅਰ-ਡਿਪਟੀ ਕਮਿਸ਼ਨਰ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 11 ਅਕਤੂਬਰ 2022 : ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਖਾਲੀ ਜਗ੍ਹਾ…

ਪਾਰਕ ਦੀ ਸੁੰਦਰਤਾ ਲਈ 37 ਪਰਜਾਤੀਆਂ ਦੇ 4400 ਪੌਦੇ ਲਗਾਏ, ਵੇਸਟ ਮਟੀਰੀਅਲ ਤੋਂ ਬਣਾਏ ਪੰਛੀਆਂ ਲਈ ਆਲ੍ਹਣੇ ਅਤੇ ਬੈਠਣ ਲਈ  ਬੈਂਚ ਸਥਾਪਿਤ

ਪਾਰਕ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਦੀ ਸ਼ੁੱਧਤਾ ਵਿਚ ਯੋਗਦਾਨ ਪਾਉਣ ਵਿਦਿਆਰਥੀਅਤੇ ਐਨਐਸਐਸ ਵਲੰਟੀਅਰ-ਡਿਪਟੀ ਕਮਿਸ਼ਨਰ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 11 ਅਕਤੂਬਰ 2022 : ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਖਾਲੀ ਜਗ੍ਹਾ ’ਤੇ ਈਕੋ ਪਾਰਕ ਤਿਆਰ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੋਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਇਸ ਈਕੋ ਪਾਰਕ ਵਿਖੇ 37 ਪਰਜਾਤੀਆਂ ਦੇ 4400 ਪੌਦੇ ਲਗਾਏ ਗਏ ਅਤੇ 1300 ਪੌਦੇ ਹੋਰ ਲਗਾਏ ਜਾਣੇ ਹਨ, ਇਹ ਪੌਦੇ ਰਾਊਡ ਗਲਾਸ ਫਾਊਡੇਸ਼ਨ, ਜੰਗਲਾਤ ਵਿਭਾਗ ਅਤੇ ਮਨਰੇਗਾ ਸਕੀਮ ਅਧੀਨ ਲਗਾਏ ਗਏ ਹਨ। ਇਸ ਪਾਰਕ ਵਿਖੇ ਸੈਰ ਕਰਨ ਲਈ ਪਾਥ ਬਣਾਏ ਜਾਣਗੇ, ਜਿਸਦੀ ਲੰਬਾਈ ਲਗਭਗ 700 ਮੀਟਰ ਹੋਵੇਗੀ। ਇਸ ਤੋਂ ਇਲਾਵਾ ਇਸ ਪਾਰਕ ਵਿੱਚ ਵੇਸਟ ਚੀਜਾਂ ਦੇ ਮਟੀਰੀਅਲ (ਜਿਵੇਂ ਕਿਟਾਇਰ, ਬੋਤਲਾਂ ਆਦਿ)ਤੋਂ ਬੈਠਣ ਲਈ ਬੈਂਚ, ਪੰਛੀਆਂ ਲਈ ਆਲ੍ਹਣੇ ਤਿਆਰ ਕੀਤੇ ਗਏ ਹਨ, ਜਿਸ ਨਾਲ ਕੁੜੇ ਦੀ ਸੁਚੱਜੀ ਵਰਤੋਂ ਹੋ ਸਕੇਗੀ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਮੱਦਦ ਮਿਲੇਗੀ।

ਉਨ੍ਹਾਂ ਦੱਸਿਆ ਕਿ ਈਕੋ ਪਾਰਕ ਦਾ ਲੋਗੋ ਵੇਸਟ ਪਲਾਸਟਿਕ ਤੋਂ ਤਿਆਰ ਕੀਤੀਆਂ ਟਾਈਲਾਂ ਨਾਲ ਬਣਾਇਆ ਗਿਆ ਹੈ, ਜੋ ਕਿ ਖਿੱਚ ਦਾ ਕੇਂਦਰ ਬਣਿਆ ਹੈ ਅਤੇ ਸੈਲਫੀ ਪੁਆਇੰਟ ਦੇ ਤੌਰ ’ਤੇ ਵੀ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ ਵੱਲੋਂ ਸੀ.ਐਸ.ਆਰ. ਅਧੀਨ ਸਹਿਯੋਗ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੌਦਿਆਂ ਦੀ ਰੱਖ ਰਖਾਵ ਲਈ ਅਤੇ ਜਮੀਨ ਵਿੱਚ ਨਮੀ ਨੂੰ ਮੈਨਟੇਨ ਰੱਖਣ ਲਈ ਝੋਨੇ ਦੀ ਪਰਾਲੀ ਨਾਲ ਮਲਚਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਜਿੱਥੇ  ਵਾਤਾਵਰਣ ਸਾਫ ਹੋ ਸਕੇਗਾ ਅਤੇ ਦੂਜੇ ਪਾਸੇ ਇਹ ਪਰਾਲੀ ਪੌਦਿਆਂ ਲਈ ਖਾਦ ਦਾ ਕੰਮ ਕਰੇਗੀ।


ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਹਾਜਰ ਕਾਲਜ ਦੇ ਵਿਦਿਆਰਥੀਆਂ ਅਤੇ ਐਨ.ਐਸ.ਐਸ. ਦੇ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਬਚਾਉਣ ਲਈ ਉਹ ਅੱਗੇ ਆਉਣ ਅਤੇ ਆਪਣਾ ਬਣਦਾ ਯੋਗਦਾਨ ਇਸ ਪਾਰਕ ਨੂੰ ਪੌਦੇ ਲਗਾ ਕੇ ਅਤੇ ਮੈਨਟੇਨ ਕਰਕੇ ਪਾਉਣ।

ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਟੀ.ਬੈਨਿਥ  ਨੇ ਮੌਕੇ ’ਤੇ ਹਾਜ਼ਰ ਪ੍ਰਿੰਸੀਪਲ, ਨਹਿਰੂ ਮੈਮੋਰੀਅਲ ਕਾਲਜ, ਮਾਨਸਾ, ਅਤੇ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ  ਰਘਵੀਰ ਮਾਨ ਨੂੰ ਹਦਾਇਤ ਕੀਤੀ ਕਿ ਇਸ ਪਾਰਕ ਦੀ ਲਗਾਤਾਰ ਮੈਨਟੇਨੈਂਸ ਐਨ.ਐਸ.ਐਸ. ਦੇ ਵਲੰਟੀਅਰ ਅਤੇ ਕਾਲਜ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਮਨਰੇਗਾ ਵਿਭਾਗ, ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਨੁਮਾਇੰਦੇ ਹਾਜਰ ਸਨ।

Leave a Reply

Your email address will not be published. Required fields are marked *

Visitor : Visitor